ਕੋਹਲੀ ਦੀ ਗ਼ੈਰ ਮੌਜੂਦਗੀ ‘ਚ ਰੌਇਲ ਚੈਲੰਜਰਜ਼ ਦਾ ਕਪਤਾਨ ਬਣੇਗਾ ਸ਼ੇਨ ਵਾਟਸਨ

ਬੇਂਗਲੁਰੂ: ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਨੂੰ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਗੈਰ ਮੌਜ਼ੂਦਗੀ ‘ਚ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ 10ਵੇਂ ਸੈਸ਼ਨ ‘ਚ ਰਾਇਲ ਚੈਲੰਜਰਜ਼ ਬੇਂਗਲੁਰੂ ਦਾ ਅੰਤਰਿਮ ਕਪਤਾਨ ਬਣਾਇਆ ਗਿਆ ਹੈ। ਵਿਰਾਟ ਮੋਢੇ ‘ਤੇ ਸੱਟ ਲੱਗਣ ਕਾਰਣ ਲੀਗ ਦੇ 10ਵੇਂ ਸੈਸ਼ਨ ਦੇ ਕੁੱਝ ਮੁਕਾਬਲਿਆ ‘ਚ ਨਹੀਂ ਖੇਡਣਗੇ।
ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਵਿਸਫ਼ੋਟਕ ਬੱਲੇਬਾਜ਼ ਏ. ਬੀ. ਡਵੀਲਿਅਰਜ਼ ਨੂੰ ਟੀਮ ਦੀ ਕਮਾਨ ਸੌਂਪਣ ਦੀ ਗੱਲ ਹੋਈ ਸੀ ਪਰ ਡਵਿਲੀਅਰਜ਼ ਵੀ ਜ਼ਖਮੀ ਹਨ ਅਤੇ ਹੁਣ ਟੀਮ ਪ੍ਰਬੰਧਨ ਨੇ ਵਾਟਸਨ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਹੈ। ਡਵੀਲਿਅਰਜ਼ ਨੇ ਪਿੱਠ ਦੀ ਦਰਦ ਕਾਰਣ ਮੋਮੇਂਟਮ ਇੱਕ ਰੋਜ਼ਾ ਕੱਪ ਦੇ ਫ਼ਾਈਨਲ ‘ਚ ਆਪਣਾ ਨਾਂ ਵਾਪਸ ਲੈ ਲਿਆ ਸੀ।
ਇਸ ‘ਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ 19 ਸਾਲ ਦੇ ਨੌਜਵਾਨ ਬੱਲੇਬਾਜ਼ ਸਰਫ਼ਰਾਜ ਖਾਨ ਨੂੰ ਸੋਮਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਪੈਰ ‘ਚ ਸੱਟ ਲੱਗ ਅਤੇ ਉਹ ਵੀ ਆਈ. ਪੀ. ਐੱਲ. ਦੇ 10ਵੇਂ ਸੈਸ਼ਨ ਤੋਂ ਬਾਹਰ ਹੋ ਸਕਦੇ ਹਨ। ਬੀਤੇ ਸਾਲ ਦੀ ਉਪਜੇਤੂ ਬੇਂਗਲੁਰੂ ਨੂੰ ਆਪਣਾ ਪਹਿਲਾ ਮੁਕਾਬਲਾ 5 ਅਪ੍ਰੈਲ ਨੂੰ ਸਾਬਕਾ ਜੇਤੂ ਸਨਰਾਈਜਰਸ ਹੈਦਰਾਬਾਦ ਖਿਲਾਫ਼ ਖੇਡਣਾ ਹੈ।