1 ਵਜੇ ਤੱਕ ਯੂ.ਪੀ ‘ਚ 38 ਅਤੇ ਮਨੀਪੁਰ ‘ਚ 69 ਫੀਸਦੀ ਮਤਦਾਨ

ਨਵੀਂ ਦਿੱਲੀ : ਉਤਰ ਪ੍ਰਦੇਸ਼ ਵਿਚ 7 ਜ਼ਿਲ੍ਹਿਆਂ ਵਿਚ 49 ਸੀਟਾਂ ਉਤੇ ਮਤਦਾਨ ਜਾਰੀ ਹੈ| ਦੁਪਹਿਰ 1 ਵਜੇ ਤੱਕ ਸੂਬੇ ਵਿਚ 38 ਫੀਸਦੀ ਵੋਟਾਂ ਪਈਆਂ|
ਇਸ ਤੋਂ ਇਲਾਵਾ ਮਨੀਪੁਰ ਵਿਚ ਵੀ ਮਤਦਾਨ ਜਾਰੀ ਹੈ| ਇਥੇ 38 ਸੀਟਾਂ ਉਤੇ ਦੁਪਹਿਰ 1 ਵਜੇ ਤੱਕ 69 ਫੀਸਦੀ ਵੋਟਿੰਗ ਹੋਈ|