ਪੁਲਸ ਨੇ ਕੀਤਾ ਸ਼ਹਿਰ ‘ਚ ਫਲੈਗ ਮਾਰਚ

ਬਲਾਚੌਰ —ਚੋਣਾਂ ਦੇ ਮੱਦੇਨਜ਼ਰ ਅੱਜ ਸਥਾਨਕ ਸਬ-ਡਵੀਜ਼ਨ ਵਿਖੇ ਪੰਜਾਬ ਪੁਲਸ ਵੱਲੋਂ ਨੀਮ ਫੌਜੀ ਬਲਾਂ ਦੀ ਸਹਾਇਤਾ ਨਾਲ ਫਲੈਗ ਮਾਰਚ ਕੀਤਾ ਗਿਆ। ਇਸ ਸੰਬੰਧੀ ਇਕਬਾਲ ਸਿੰਘ ਐੱਸ. ਪੀ. ਆਪਰੇਸ਼ਨ, ਮਨਜੀਤ ਸਿੰਘ ਡੀ. ਐੱਸ. ਪੀ. ਬਲਾਚੌਰ, ਵਰਿੰਦਰਪਾਲ ਸਿੰਘ ਐੱਸ. ਐੱਚ. ਓ. ਬਲਾਚੌਰ, ਸ਼ਵਿੰਦਰ ਪਾਲ ਸਿੰਘ ਐੱਸ. ਐੱਚ. ਓ. ਪੋਜੇਵਾਲ, ਸਨੀ ਖੰਨਾ ਐੱਸ. ਐੱਚ. ਓ. ਕਾਠਗੜ੍ਹ ਦੀ ਰਹਿਨੁਮਾਈ ਹੇਠ ਪੈਰਾਲੀਗਲ ਫੋਰਸ, ਸੀ. ਆਰ. ਪੀ. ਐੱਫ, ਪੰਜਾਬ ਪੁਲਸ, ਲੇਡੀ ਪੁਲਸ ਨੇ ਸ਼ਹਿਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਫਲੈਗ ਮਾਰਚ ਕੀਤਾ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਡੀ. ਐੱਸ. ਪੀ. ਬਲਾਚੌਰ ਨੇ ਦੱਸਿਆ ਕਿ ਬਲਾਚੌਰ ਵਿਧਾਨ ਸਭਾ ਹਲਕੇ ਵਿਚ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਸਾਰੇ ਪ੍ਰਬੰਧ