ਨਵੀਂ ਦਿੱਲੀ: ਕਪਤਾਨ ਵਿਰਾਟ ਕੋਹਲੀ ਦੀ ਸਦਾਬਹਾਰ ਲੈਅ ਅਤੇ ਕੇਦਾਰ ਜਾਦਵ ਦੀ ਹੈਰਾਨ ਕਰਨ ਵਾਲੀ ਪਾਰੀ ਨਾਲ ਭਾਰਤ ਨੇ ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ‘ਚ ਸ਼ੁਰੂਆਤੀ ਝਟਕਿਆ ਦੇ ਬਾਵਜੂਦ ਮਹਿਮਾਨ ਟੀਮ ਦੇ ਵਿਸ਼ਾਲ ਸਕੋਰ ਨੂੰ ਛੋਟਾ ਬਣਾਇਆ ਅਤੇ 3 ਵਿਕਟਾਂ ਨਾਲ ਜਿੱਤ ਦਰਜ ਕੀਤੀ ਜਿਸ ਨਾਲ ਭਾਰਤ ਨੇ ਸੀਰੀਜ਼ ‘ਚ ਸ਼ੁਰੂਆਤੀ ਲੀਡ ਹਾਸਿਲ ਕੀਤੀ ਹੈ। ਇਸ ਜਿੱਤ ਦੇ ਬਾਅਦ ਖਿਡਾਰੀਆਂ ਦੇ ਨਾਲ ਹਰ ਭਾਰਤੀ ਪ੍ਰਸ਼ੰਸਕ ਜੋਸ਼ ਨਾਲ ਝੂਮ ਉਠਿਆ ਸੀ। ਸਭ ਤੋਂ ਜ਼ਿਆਦਾ ਜੋਸ਼ ਕਪਤਾਨ ਵਿਰਾਟ ਕੋਹਲੀ ‘ਚ ਦੇਖਿਆ ਗਿਆ।
ਜਿੱਤ ਪ੍ਰਾਪਤ ਕਰ ਕੇ ਵਿਰਾਟ ਇੰਨੇ ਖੁਸ਼ ਹੋ ਗਏ ਕਿ ਉਨ੍ਹਾਂ ਨੇ ਆਪਣੇ ਨੰਨ੍ਹੇ ਪ੍ਰਸ਼ੰਸਕ ਵੱਲ ਧਿਆਨ ਹੀ ਨਹੀਂ ਦਿੱਤਾ। ਜੀ ਹਾਂ, ਇਕ ਛੋਟਾ ਬੱਚਾ ਵਿਰਾਟ ਨੂੰ ਸੈਲਫੀ ਲਈ ਵਾਰ-ਵਾਰ ਮੋਬਾਇਲ ਫੋਨ ਦੇ ਰਿਹਾ ਸੀ ਪਰ ਵਿਰਾਟ ਜਿੱਤ ਦੇ ਜਸ਼ਨ ‘ਚ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਨੇ ਉਸ ਵੱਲ ਧਿਆਨ ਹੀ ਨਹੀਂ ਦਿੱਤਾ।












