ਨਿਊ ਜ਼ੀਲੈਂਡ ਸੀਰੀਜ਼ ਤੋਂ ਹਟਿਆਂ, ਸੰਨਿਆਸ ਨਹੀਂ: ਏ. ਬੀ.

ਕੇਪਟਾਊਨ: ਦੱਖਣੀ ਅਫਰੀਕਾ ਦੇ ਬੱਲੇਬਾਜ਼ ਏ.ਬੀ. ਡਿਵੀਲੀਅਰਜ਼ ਨੇ ਮਾਰਚ ‘ਚ ਨਿਊਜ਼ੀਲੈਂਡ ਦੇ ਖਿਲਾਫ ਹੋਣ ਵਾਲੀ ਤਿੰਨ ਟੈਸਟਾਂ ਦੀ ਸੀਰੀਜ਼ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ ਪਰ ਨਾਲ ਇਹ ਸਾਫ ਕੀਤਾ ਹੈ ਕਿ ਉਹ ਫਿਲਹਾਲ ਟੈਸਟ ਮੈਚ ਤੋਂ ਸੰਨਿਆਸ ਨਹੀਂ ਲੈ ਰਿਹਾ ਹੈ। ਡਿਵੀਲੀਅਰਜ਼ ਕੂਹਣੀ ਦੀ ਸੱਟ ਤੋਂ ਉਭਰ ਰਿਹਾ ਹੈ ਅਤੇ ਇਸੇ ਕਾਰਨ ਉਹ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ ‘ਚ ਖੇਡਿਆ ਸੀ। ਉਹ ਨਵੰਬਰ ‘ਚ ਆਸਟਰੇਲੀਆ ਦੌਰੇ ‘ਤੇ ਵੀ ਟੀਮ ਦਾ ਹਿੱਸਾ ਨਹੀਂ ਸੀ। ਉਸ ਨੇ ਆਪਣੀ ਟੈਸਟ ਕਪਤਾਨੀ ਫਾਫ ਡੂ ਪਲੇਸਿਸ ਨੂੰ ਸੌਂਪ ਦਿੱਤੀ ਸੀ ਪਰ ਸਾਲ 2019 ‘ਚ ਇੰਗਲੈਂਡ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ‘ਚ ਖੇਡਣ ਨੂੰ ਪਹਿਲ ਦੱਸਿਆ ਸੀ। ਸਟਾਰ ਬੱਲੇਬਾਜ਼ ਨੇ ਕਿਹਾ, ”ਮੈਂ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਮੌਜੂਦ ਨਹੀਂ ਰਹਾਂਗਾ। ਮੈਂ ਅਜੇ ਖੇਡਣ ਲਈ ਤਿਆਰ ਨਹੀਂ ਹਾਂ। ਮੈਨੂੰ ਅਜੇ ਠੀਕ ਹੋਣ ਲਈ ਕੁਝ ਸਮੇਂ ਦੀ ਜ਼ਰੂਰਤ ਹੈ। ਮੇਰਾ ਟੀਚਾ 2019 ਵਿਸ਼ਵ ਕੱਪ ‘ਚ ਖੇਡਣਾ ਅਤੇ ਟਰਾਫੀ ਜਿੱਤਣਾ ਹੈ।’