ਨਵੀ ਦਿੱਲੀ: ਬੀ.ਸੀ.ਸੀ.ਆਈ ਦੇ ਬਾਗੀ ਰਵੱਈਏ ਦੇ ਪ੍ਰਤੀ ਸਖਤ ਵਤੀਰਾ ਅਪਣਾਉਂਦੇ ਹੋਏ ਸੁਪਰੀਮ ਕੋਰਟ ਨੇ ਅੱਜ ਬੀ.ਸੀ.ਸੀ.ਆਈ ਦੇ ਪ੍ਰਧਾਨ ਅਨੁਰਾਗ ਠਾਕੁਰ ਅਤੇ ਸਕੱਤਰ ਅਜੇ ਸ਼ਿਕਰੇ ਨੂੰ ਉਨ੍ਹਾਂ ਦੇ ਅਹੁਦੇ ਨੂੰ ਹਟਾ ਦਿੱਤਾ ਹੈ। ਅਨੁਰਾਗ ਠਾਕੁਰ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਹੁਣ ਕੌਣ ਬੀ.ਸੀ.ਸੀ.ਆਈ ਪ੍ਰਧਾਨ ਬਣੇਗਾ। 15 ਜਨਵਰੀ ਤੋਂ ਬਾਅਦ ਭਾਰਤ ਅਤੇ ਇੰਗਲੈਂਡ ਦੇ ਵਿੱਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡੀ ਜਾਣੀ ਹੈ। ਇਸ ਲਈ ਜਲਦੀ ਤੋਂ ਜਲਦੀ ਬੋਰਡ ਦੀ ਕਮਾਨ ਸੰਭਾਲਣ ਦੀ ਜ਼ਰੂਰਤ ਹੈ। ਖਬਰਾਂ ਦੇ ਅਨੁਸਾਰ ਭਾਰਤੀ ਕਪਤਾਨ ਸੌਰਵ ਗਾਂਗੁਲੀ ਸਾਰਿਆਂ ਤੋਂ ਅੱਗੇ ਚੱਲ ਰਹੇ ਹਨ। ਮੁੱਖ ਜੱਜ ਟੀ.ਐਸ. ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਬੀ. ਸੀ. ਸੀ.ਆਈ. ਦੀ ਕਾਰਜ ਪ੍ਰਣਾਲੀ ਪ੍ਰਸ਼ਾਸਕਾਂ ਦੀ ਇੱਕ ਕਮੇਟੀ ਦੇਖੇਗੀ। ਕੋਰਟ ਨੇ ਇਸ ਅਹੁਦੇ ਦੇ ਲਈ ਗੋਪਾਲ ਸੁਬ੍ਰਾਮਣਿਅਮ ਅਤੇ ਫ਼ਲੀ ਨਾਰੀਮਨ ਨੂੰ ਨਾਂ ਸੁਝਾਉਣ ਨੂੰ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਨੂੰ ਹੋਵੇਗੀ।
ਖਬਰਾਂ ਦੇ ਅਨੁਸਾਰ ਵੈਸਟ ਜ਼ੋਨ ਦੇ ਉਪ ਪ੍ਰਧਾਨ ਟੀ.ਸੀ ਮੈਥਿਊ ਅਤੇ ਗੌਤਮ ਰਾਏ ਵੀ ਇਸ ਦੌੜ ‘ਚ ਸ਼ਾਮਿਲ ਹਨ ਪਰ ਸਾਊਥ ਜ਼ੋਨ ਦੇ ਉਪ ਪ੍ਰਧਾਨ ਗੰਗਰਾਜੂ, ਸੈਂਟਰਲ ਜ਼ੋਨ ਦੇ ਸੀ.ਕੇ. ਖੰਨਾ ਅਤੇ ਨਾਰਥ ਜ਼ੋਨ ਦੇ ਐੱਮ.ਐੱਲ ਨਹਿਰੂ ਨਵੇ ਨਿਯਮਾਂ ਦੇ ਹਿਸਾਬ ਨਾਲ ਫ਼ਿੱਟ ਨਹੀ ਬੈਠ ਰਹੇ ਹਨ। ਜ਼ਿਕਰਯੋਗ ਹੈ ਕਿ ਕ੍ਰਿਕਟ ਪ੍ਰਸ਼ਾਸਨ ਦੇ ਸੁਧਾਰ ਦੇ ਲਈ ਸੁਪਰੀਮ ਕੋਰਟ ਦੁਆਰਾ ਗਠਿਤ ਲੋਢਾ ਕਮੇਟੀ ਦੀਆਂ ਕੁਝ ਸਿਫ਼ਾਰਸ਼ਾ ਨੂੰ ਅਪਨਾਉਣ ਲੈ ਕੇ ਬੀ.ਸੀ.ਸੀ.ਆਈ ਜ਼ਿੱਦੀ ਰੁਖ ਅਪਣਾਏ ਹੋਏ ਸੀ। ਇਸ ‘ਚ ਅਧਿਕਾਰੀਆਂ ਦੀ ਉਮਰ, ਕਾਰਜਕਾਲ, ਇੱਕ ਸਟੇਟ ਇੱਕ ਵੋਟ ਜਿਹੀਆਂ ਸਿਫ਼ਾਰਸ਼ਾਂ ਸ਼ਾਮਿਲ ਹਨ। ਕੋਰਟ ਨੇ ਇੱਕ ਅਹਿਮ ਫ਼ੈਸਲੇ ਨਾਲ ਬੀ.ਸੀ.ਸੀ.ਆਈ ਪ੍ਰਧਾਨ ਅਨੁਰਾਗ ਠਾਕੁਰ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਦਿੱਤਾ ਹੈ।












