ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦਾ ਕਹਿਣਾ ਹੈ ਕਿ ਉਹ ਸਲਮਾਨ ਖਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਉਸ ਨੇ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਦੇ ਆਪੋਜ਼ਿਟ ਫ਼ਿਲਮ ‘ਵੀਰ’ ਤੋਂ ਕੀਤੀ ਸੀ। ‘ਹੇਟ ਸਟੋਰੀ 3’ ਨਾਲ ਉਹ ਆਪਣੀ ਇਮੇਜ ਬਦਲਣ ਜਾ ਰਹੀ ਹੈ।
ਜ਼ਰੀਨ ਨੇ ਕਿਹਾ ਕਿ ਉਹ ਚੰਗੀਆਂ ਫ਼ਿਲਮਾਂ ਕਰਨਾ ਚਾਹੁੰਦੀ ਹੈ। ਭਾਵੇਂ 10 ਫ਼ਿਲਮਾਂ ਕਰੇ ਪਰ ਉਨ੍ਹਾਂ ਫ਼ਿਲਮਾਂ ਲਈ ਉਸ ਨੂੰ ਯਾਦ ਕੀਤਾ ਜਾਵੇ। ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਸਲਮਾਨ ਖਾਨ ਤੋਂ ਸਲਾਹ ਨਹੀਂ ਲੈਂਦੀ ਕਿਉਂਕਿ ਉਹ ਰੁੱਝੇ ਰਹਿੰਦੇ ਹਨ ਅਤੇ ਉਹ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ।











