ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਤੇ ਅਭਿਨੇਤਾ ਅਜੇ ਦੇਵਗਨ ਵਿੱਚਾਲੇ ਡਾਇਰੈਕਟਰ ਰੋਹਿਤ ਸ਼ੈੱਟੀ ਇਕ ਮਹੱਤਵੂਪਰਨ ਸਰੋਤ ਹਨ। ਦੋਵਾਂ ਹੀ ਸਿਤਾਰਿਆਂ ਨਾਲ ਰੋਹਿਤ ਦੇ ਕਾਫ਼ੀ ਚੰਗੇ ਸਬੰਧ ਹਨ ਤੇ ਦੋਵਾਂ ਨੇ ਹੀ ਰੋਹਿਤ ਨਾਲ ਸੁਪਰਹਿੱਟ ਫ਼ਿਲਮਾਂ ਦੇ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਹਮੇਸ਼ਾ ਦੋਵਾਂ ਹੀ ਸਿਤਾਰਿਆਂ ਵਿੱਚਾਲੇ ਹਮੇਸ਼ਾ ਹੀ ਇਕ ਅਜੀਬ ਜਿਹਾ ਤਣਾਅ ਰਿਹਾ ਹੈ, ਜਦਕਿ ਅਜੇ ਦੀ ਪਤਨੀ ਕਾਜੋਲ ਕਿੰਗ ਖਾਨ ਦੀ ਬਹੁਤ ਚੰਗੀ ਦੋਸਤ ਹੈ ਤੇ ਨਾਲ ਹੀ ਨਾਲ ਦੋਵਾਂ ਦੀ ਜੋੜੀ ਜਦੋਂ ਵੀ ਵੱਡੇ ਪਰਦੇ ‘ਤੇ ਆਈ ਹੈ, ਹਮੇਸ਼ਾ ਹੀ ਹਿੱਟ ਰਹੀ ਹੈ।
ਸ਼ਾਹਰੁਖ ਤੇ ਅਜੇ ਦੇ ਫ਼ੈਨਜ਼ ਨੂੰ ਜਾਣ ਕੇ ਇਹ ਚੰਗਾ ਲੱਗ ਸਕਦਾ ਹੈ ਕਿ ਇਹ ਦੋਵੇਂ ਸਿਤਾਰੇ ‘ਗੋਲਮਾਲ 4’ ‘ਚ ਕੰਮ ਕਰ ਸਕਦੇ ਹਨ। ਸੂਤਰਾਂ ਮੁਤਾਬਕ ‘ਗੋਲਮਾਲ’ ਸੀਰੀਜ਼ ਦੀ ਅਗਲੀ ਫ਼ਿਲਮ ਸ਼ਾਹਰੁਖ ਖਾਨ ਪ੍ਰੋਡਿਊਸ ਕਰਨਾ ਚਾਹੁੰਦੇ ਹਨ। ਇਸ ਸੀਰੀਜ਼ ਦੇ ਅਜੇ ਦੇਵਗਨ ਹਮੇਸ਼ਾ ਹੀ ਇਕ ਅਹਿਮ ਹਿੱਸਾ ਰਹੇ ਹਨ। ਸੰਭਵ ਹੈ ਕਿ ਸ਼ਾਹਰੁਖ ਖਾਨ ਵੀ ਫ਼ਿਲਮ ‘ਚ ਮਹੱਤਵਪੂਰਨ ਰੋਲ ਨਿਭਾਅ ਸਕਦੇ ਹਨ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਨਿਰਮਾਤਾ ਹੀ ਰਹਿਣਗੇ ਜਾਂ ਫ਼ਿਰ ਨਿਰਮਾਤਾ ਦੇ ਨਾਲ-ਨਾਲ ਫ਼ਿਲਮ ‘ਚ ਅਦਾਕਾਰੀ ਵੀ ਕਰਨਗੇ।











