ਖੇਡਾਂ ਮੈਦਾਨ ਤੋਂ ਬਾਹਰ ਵੀ ਦੋਹਾਂ ਦੇਸ਼ਾਂ ਲਈ ਨਵੇਂ ਮੌਕੇ ਪੈਦਾ ਕਰਦੀਆਂ ਹਨ: ਰਹਾਨੇ

ਮੁੰਬਈ : ਭਾਰਤ ਦੇ ਸਾਬਕਾ ਕਪਤਾਨ ਅਜਿੰਕਿਆ ਰਹਾਨੇ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਖੇਡਾਂ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ ਹੈ। ਰਹਾਨੇ ਨੇ ਕਿਹਾ ਕਿ ਖੇਡਾਂ ਰਾਹੀਂ ਬਣੇ ਰਿਸ਼ਤੇ ਦੋਹਾਂ ਦੇਸ਼ਾਂ ਨੂੰ ਨੇੜੇ ਲਿਆਉਂਦੇ ਹਨ ਅਤੇ ਖੇਡ ਦੇ ਮੈਦਾਨ ਤੋਂ ਬਾਹਰ ਵੀ ਨਵੇਂ ਪੇਸ਼ੇਵਰ ਮੌਕੇ ਪੈਦਾ ਕਰਨ ਦੀ ਤਾਕਤ ਰੱਖਦੇ ਹਨ। ਰਹਾਨੇ ਹਾਲ ਹੀ ਵਿੱਚ ‘ਸਪੋਰਟ ਨਿਊਜ਼ੀਲੈਂਡ ਇਹਿ ਏਓਤੇਰੋਆ’ ਵੱਲੋਂ ਆਯੋਜਿਤ ‘ਇੰਡੀਆ-ਨਿਊਜ਼ੀਲੈਂਡ: ਖੇਡ ਰਾਹੀਂ ਏਕਤਾ ਦੇ 100 ਸਾਲ’ ਸਮਾਰੋਹ ਵਿੱਚ ਸ਼ਾਮਲ ਹੋਏ ਸਨ।