ਇੰਫਾਲ : ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਘਰ ਵਿੱਚ ਰਸੋਈ ਗੈਸ ਸਿਲੰਡਰ ਫਟ ਗਿਆ। ਇਸ ਜ਼ੋਰਦਾਰ ਧਮਾਕੇ ਨਾਲ ਇੱਕ ਔਰਤ ਅਤੇ ਉਸਦੇ ਦੋ ਨਾਬਾਲਗ ਪੁੱਤਰਾਂ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਲਗਭਗ 7:15 ਵਜੇ ਨੰਬੋਲ ਮਾਈਬਮ ਚਿੰਗਿੰਗ ਮਖਾ ਲੀਕਾਈ ਵਿੱਚ ਵਾਪਰੀ ਹੈ। ਪੁਲਸ ਦੇ ਅਨੁਸਾਰ, ਸਿਲੰਡਰ ਫਟ ਜਾਣ ਨਾਲ ਜ਼ੋਰਦਾਰ ਧਮਾਕਾ ਹੋਣ ਮਗਰੋਂ ਘਰ ਵਿੱਚ ਅੱਗ ਲੱਗ ਗਈ, ਜਿਸ ਨਾਲ ਰੰਜਨਾ (37) ਅਤੇ ਉਸਦੇ ਦੋ ਪੁੱਤਰ, ਪਿਬਰੇਲ (14) ਅਤੇ ਪੋਇਰਿੰਗਨਬਾ (7) ਝੁਲਸ ਗਏ। ਰੰਜਨਾ ਦਾ ਪਤੀ ਨਰਿੰਦਰ (37) ਵੀ ਬੁਰੀ ਤਰ੍ਹਾਂ ਝੁਲਸ ਗਿਆ ਸੀ। ਪੁਲਸ ਨੇ ਦੱਸਿਆ ਕਿ ਔਰਤ ਅਤੇ ਉਸਦੇ ਦੋ ਬੱਚਿਆਂ ਦੀਆਂ ਲਾਸ਼ਾਂ ਦੇਰ ਰਾਤ ਬਰਾਮਦ ਕੀਤੀਆਂ ਗਈਆਂ।















