ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆ ਕੱਪ ‘ਚ ਪਾਕਿ ਨੂੰ ਹਰਾਇਆ

sports-news-300x150ਬੈਂਕਾਕ: ਕਪਤਾਨ ਹਰਮਨਪ੍ਰੀਤ ਕੌਰ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ ‘ਤੇ ਭਾਰਤ ਨੇ ਮਹਿਲਾ ਏਸ਼ੀਆ ਕੱਪ ਟੀ20 ਕ੍ਰਿਕਟ ਟੂਰਨਾਮੈਂਟ ‘ਚ ਲੰਬੇ ਸਮੇਂ ਦੇ ਵਿਰੋਧੀ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਕੌਰ ਨੇ ਦੋ ਅਹਿਮ ਵਿਕਟਾਂ ਲਈਆਂ ਜਿਸ ਦੀ ਮਦਦ ਨਾਲ ਭਾਰਤ ਨੇ ਪਾਕਿਸਤਾਨ ਨੂੰ 20 ਓਵਰ ‘ਚ 7 ਵਿਕਟਾਂ ‘ਤੇ 97 ਦੌੜਾਂ ‘ਤੇ ਰੋਕ ਦਿੱਤਾ। ਇਸ ਤੋਂ ਬਾਅਦ ਕੌਰ ਨੇ 22 ਗੇਂਦ ‘ਚ ਅਜੇਤੂ 26 ਦੌੜਾਂ ਬਣਾਈਆਂ।
ਭਾਰਤ ਨੇ 4 ਗੇਂਦਾਂ ਬਾਕੀ ਰਹਿੰਦੇ ਹੋਏ ਟੀਚਾ ਹਾਸਲ ਕੀਤਾ। ਮਿਤਾਲੀ ਰਾਜ ਨੇ 57 ਗੇਂਦਾਂ ‘ਚ 36 ਅੰਕ ਜੋੜੇ। ਭਾਰਤ ਦੇ ਲਈ ਖੱਬੇ ਹੱਥ ਦੀ ਸਪਿਨਰ ਏਕਤਾ ਬਿਸ਼ਟ ਨੇ 3 ਵਿਕਟਾਂ ਲਈਆਂ। ਭਾਰਤ ਅਤੇ ਪਾਕਿਸਤਾਨ ਦੇ ਵਿੱਚਾਲੇ ਵਧਦੇ ਤਣਾਅ ਦੇ ਕਾਰਨ ਇਹ ਤੈਅ ਨਹੀਂ ਸੀ ਕਿ ਦੋਹਾਂ ਟੀਮਾਂ ਦਾ ਟੂਰਨਾਮੈਂਟ ‘ਚ ਸਾਹਮਣਾ ਹੋਵੇਗਾ ਜਾਂ ਨਹੀਂ।
ਇਸ ਤੋਂ ਪਹਿਲਾਂ ਆਈ.ਸੀ.ਸੀ. ਨੇ ਮਹਿਲਾ ਚੈਂਪੀਅਨਸ਼ਿਪ ਦੇ ਤਹਿਤ 1 ਅਗਸਤ ਤੋਂ 31 ਅਕਤੂਬਰ ਦੇ ਵਿੱਚਾਲੇ ਪਾਕਿਸਤਾਨ ਦੇ ਖਿਲਾਫ਼ ਨਾ ਖੇਡਣ ‘ਤੇ ਭਾਰਤ ਦੇ 6 ਅੰਕ ਕੱਟ ਲਏ ਸਨ। ਇਹ ਪਾਕਿਸਤਾਨ ਦੇ ਖਿਲਾਫ਼ 3 ਮੈਚਾਂ ‘ਚ ਭਾਰਤ ਦੀ ਤੀਜੀ ਜਿੱਤ ਸੀ। ਹੁਣ ਭਾਰਤ 6 ਅੰਕ ਲੈ ਕੇ ਚੋਟੀ ‘ਤੇ ਹੈ ਜਦੋਂਕਿ ਪਾਕਿਸਤਾਨ ਦੂਜੇ ਅਤੇ ਸ਼੍ਰੀਲੰਕਾ ਤੀਜੇ ਸਥਾਨ ‘ਤੇ ਹੈ। ਟੂਰਨਾਮੈਂਟ ‘ਚ ਬੰਗਲਾਦੇਸ਼, ਥਾਈਲੈਂਡ ਅਤੇ ਨੇਪਾਲ ਵੀ ਖੇਡ ਰਹੇ ਹਨ।

LEAVE A REPLY