ਖੱਟੜ ਨੇ ਗੋਦ ਲਿਆ ਸੀ ਭਲਸਵਾ ਕੂੜੇ ਦਾ ਪਹਾੜ, ਬਣ ਸਕਦੈ ਟਰਾਂਸਪੋਰਟ ਹੱਬ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ 2025 ਵਿਚ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟੜ ਨੇ ਭਲਸਵਾ ਵਿਚ ਕੂੜੇ ਦੇ ਪਹਾੜ ਦਾ ਨਿਰੀਖਣ ਕਰ ਕੇ ਭਲਸਵਾ ਲੈਂਡਫਿਲ ਦੇ ਪਹਾੜ ਨੂੰ ਸਾਫ਼ ਕਰ ਕੇ ਇਲਾਕੇ ਨੂੰ ਵਿਕਸਿਤ ਕਰਨ ਲਈ ਲੈਂਡਫਿਲ ਸਾਈਟ ਨੂੰ ਗੋਦ ਲਿਆ ਸੀ। ਦਿੱਲੀ ਸਰਕਾਰ ਅਤੇ ਹੋਰ ਏਜੰਸੀਆਂ ਮਿਲ ਕੇ ਤਿੰਨਾਂ ਕੂੜੇ ਦੇ ਪਹਾੜਾਂ ਨੂੰ ਖ਼ਤਮ ਕਰਨ ਵਿਚ ਰੁੱਝੀਆਂ ਹੋਈਆਂ ਹਨ। ਭਲਸਵਾ ਲੈਂਡਫਿਲ ਲੱਗਭਗ ਸਾਫ਼ ਹੋਣ ਦੇ ਕੰਢੇ ’ਤੇ ਹੈ ਅਤੇ ਇੱਥੇ ਖਾਲੀ ਹੋਣ ਵਾਲੀ ਜ਼ਮੀਨ ’ਤੇ ਬੈਂਬੂ ਗਾਰਡਨ (ਬਾਂਸ ਦੇ ਬਾਗ) ਅਤੇ ਟਰਾਂਸਪੋਰਟ ਹੱਬ ਬਣਾਇਆ ਜਾ ਸਕਦਾ ਹੈ।
ਸਰਕਾਰ ਅਨੁਸਾਰ ਕੂੜੇ ਦਾ ਪਹਾੜ ਖ਼ਤਮ ਕਰਨ ਲਈ ਹੋਣ ਵਾਲੀ ਰੋਜ਼ਾਨਾ ਬਾਇਓਮਾਈਨਿੰਗ ਵੀ 15,000 ਤੋਂ ਵਧ ਕੇ 30,000 ਮੀਟ੍ਰਿਕ ਟਨ ਪ੍ਰਤੀ ਦਿਨ ਤੱਕ ਪਹੁੰਚ ਚੁੱਕੀ ਹੈ। ਅਸਰ ਇਹ ਹੋਇਆ ਹੈ ਕਿ ਓਖਲਾ ਵਿਚ ਕੂੜਾ ਘਟ ਕੇ 16.40 ਲੱਖ ਮੀਟ੍ਰਿਕ ਟਨ ਰਹਿ ਗਿਆ ਹੈ, ਜਦਕਿ ਭਲਸਵਾ ’ਚ ਲੱਗਭਗ 70 ਫ਼ੀਸਦੀ ਕੂੜੇ ਦਾ ਪਹਾੜ ਖ਼ਤਮ ਹੋ ਚੁੱਕਾ ਹੈ ਅਤੇ ਲੱਗਭਗ 25 ਏਕੜ ਜ਼ਮੀਨ ਵੀ ਸਾਫ਼ ਹੋ ਗਈ ਹੈ।