ਕਿਉਬਾ : ਕਿਊਬਾ ਦੇ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਫੀਦੇਲ ਕਾਸਤਰੋ ਦਾ ਦੇਹਾਂਤ ਹੋ ਗਿਆ| ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈ ਕੇ 2008 ਤੱਕ ਰਾਸ਼ਟਰਪਤੀ ਰਿਹਾ। ਅੰਤਰਰਾਸ਼ਟਰੀ ਤੌਰ ਤੇ ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ ਅੰਦੋਲਨ ਦਾ ਸਕੱਤਰ-ਜਨਰਲ ਰਿਹਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੀਦੇਲ ਕਾਸਤਰੋ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|















