ਅੱਜ ਹੈ 26/11 ਮੁੰਬਈ ਹਮਲੇ ਦੀ 8ਵੀਂ ਬਰਸੀ

2ਮੁੰਬਈ  : ਮੁੰਬਈ ਉਤੇ ਹੋਏ ਅੱਤਵਾਦੀ ਹਮਲੇ ਦੀ ਅੱਜ ਅੱਠਵੀਂ ਬਰਸੀ ਹੈ| 2008 ਮੁੰਬਈ ਹਮਲਾ ਜਿਸ ਵਿੱਚ 26 ਨਵੰਬਰ ਨੂੰ ਮੁੰਬਈ ਹਮਲਿਆਂ ਵਿਚ ਨਾਰੀਮਨ ਹਾਊਸ, ਤਾਜ ਹੋਟਲ ਅਤੇ ਓਬਰਾਏ ਟ੍ਰਾਈਡੈਂਟ ਹਮਲੇ ਦਾ ਵੱਡਾ ਨਿਸ਼ਾਨ ਬਣੇ ਸਨ। ਇਨ੍ਹਾਂ ਹਮਲਿਆਂ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਵਿਅਕਤੀ ਮਾਰੇ ਗਏ ਸਨ। ਇਸ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|
ਇਸ ਵਿੱਚ 10 ਹਮਲਾਵਰਾਂ ਨੇ ਹਮਲਾ ਕੀਤਾ ਜੋ ਅਜਮਲ ਕਸਾਬ ਤੋਂ ਬਗੈਰ ਸਾਰੇ ਸੁਰੱਖਿਅਤ ਦਸਤਿਆਂ ਨਾਲ ਮੁਕਾਬਲਾ ਕਰਦੇ ਮਾਰ ਦਿਤੇ ਗਏ ਸਿਰਫ ਕਸਾਬ ਨੂੰ ਜਿੰਦਾ ਫਡ਼੍ਹ ਲਿਆ ਗਿਆ। 10 ਵਿੱਚ ਸਿਰਫ ਅਜਮਲ ਕਸਾਬ ਹੀ ਬਚਿਆ ਜਿਸ ਨੂੰ 2012 ਵਿੱਚ ਜੇਲ੍ਹ ਵਿੱਚ ਫ਼ਾਸ਼ੀ ਤੇ ਲਟਕਾਇਆ ਗਿਆ।