ਸੋਸ਼ਲ ਮੀਡੀਆ ‘ਤੇ ਛਾਇਆ ‘ਅਫ਼ਗਾਨੀ ਧੋਨੀ’ ਦਾ ਹੈਲੀਕੌਪਟਰ ਸ਼ਾਟ

sports-news-300x150ਨਵੀਂ ਦਿੱਲੀ: ਆਈ.ਪੀ.ਐੱਲ. ਦੀ ਤਰਜ਼ ‘ਤੇ ਬੰਗਾਲ ਦੇਸ਼ ‘ਚ ਖੇਡੀ ਜਾ ਰਹੀ ਪ੍ਰੀਮੀਅਰ ਲੀਗ ‘ਚ ਦੋ ਦਿਨ ਪਹਿਲਾਂ ਖੇਡੇ ਗਏ ਕਾਮਿਲਾ ਵਿਕਟੋਰੀਅਨਜ਼ ਅਤੇ ਰੰਗਪੁਰ ਰਾਈਡਰਜ਼ ਵਿੱਚਾਲੇ ਮੁਕਾਬਲੇ ‘ਚ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਸਾਰੇ ਫ਼ੈਂਜ਼ ਨੂੰ ਟੀਮ ਇੰਡੀਆ ਦੇ ਵਨਡੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਯਾਦ ਆ ਗਈ। ਦਰਅਸਲ, ਕਾਮਿਲਾ ਵਿਕਟੋਰੀਅਨਜ਼ ਅਤੇ ਰੰਗਪੁਰ ਰਾਈਡਰਜ਼ ਦੇ ਵਿੱਚਾਲੇ ਖੇਡੇ ਗਏ ਮੁਕਾਬਲੇ ‘ਚ ਰੰਗਪੁਰ ਰਾਈਡਰਜ਼ ਨੇ  9 ਵਿਕਟਾਂ ਤੋਂ ਮੁਕਾਬਲਾ ਜਿੱਤ ਲਿਆ। ਇਸ ਮੈਚ ‘ਚ ਦਿਲਚਸਪ ਮੋੜ ਉਦੋਂ ਆਇਆ ਜਦੋਂ ਮੁਹੰਮਦ ਸ਼ਹਿਜ਼ਾਦ ਨੇ ਧੋਨੀ ਦੇ ਸਟਾਈਲ ‘ਚ ਹੀ ਹੈਲੀਕਾਪਟਰ ਸ਼ਾਟ ਲਗਾਇਆ। ਇਹ ਖਿਡਾਰੀ ਭਾਵੇਂ ਧੋਨੀ ਜਿਹਾ ਕ੍ਰਿਕਟ ‘ਚ ਜ਼ਿਆਦਾ ਨਾਂ ਨਹੀਂ ਕਮਾ ਸਕਿਆ ਪਰ ਇਸ ਦੇ ਇਕ ਸ਼ਾਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀ ਟੀਮ ਨੂੰ ਜਿੱਤ ਦੇ ਲਈ 19 ਗੇਂਦਾਂ ‘ਤੇ 3 ਦੌੜਾਂ ਦੀ ਜ਼ਰੂਰਤ ਸੀ ਉਸੇ ਵੇਲੇ ਸ਼ਹਿਜ਼ਾਦ ਨੇ ਹੈਲੀਕਾਪਟਰ ਸ਼ਾਟ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਜਿਵੇਂ ਹੀ ਉਨ੍ਹਾਂ ਇਹ ਸ਼ਾਟ ਲਗਾਇਆ ਤਾਂ ਉਨ੍ਹਾਂ ਦੇ ਫ਼ੈਂਸ ਅਤੇ ਸਾਥੀ ਉਨ੍ਹਾਂ ਨੂੰ ਅਫ਼ਗਾਨੀ ਧੋਨੀ ਦੇ ਨਾਂ ਨਾਲ ਬੁਲਾਉਣ ਲੱਗੇ