2.5 ਲੱਖ ਰੁਪਏ ਬੈਂਕ ‘ਚੋਂ ਕਢਵਾਉਣੇ ਹੋਏ ਔਖੇ, ਇਨ੍ਹਾਂ ਸ਼ਰਤਾਂ ਨੂੰ ਕਰਨਾ ਹੋਵੇਗਾ ਪੂਰਾ

6ਨਵੀਂ ਦਿੱਲੀ— ਵਿਆਹ-ਸ਼ਾਦੀ ਲਈ ਬੈਂਕ ਖਾਤੇ ‘ਚੋਂ 2.5 ਲੱਖ ਰੁਪਏ ਕਢਵਾਉਣ ਦੀ ਛੋਟ ਦੇ ਸੰਬੰਧ ‘ਚ ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਰਿਜ਼ਰਵ ਬੈਂਕ ਦੀਆਂ ਸ਼ਰਤਾਂ ਮੁਤਾਬਕ, ਪੈਸੇ ਕਢਵਾਉਣ ਲਈ ਵਿਆਹ ਦਾ ਕਾਰਡ, ਵਿਆਹ ਭਵਨ ਅਤੇ ਖਾਣ-ਪੀਣ ਸੇਵਾ ਦੇਣ ਵਾਲਿਆਂ ਦੇ ਕੀਤੇ ਗਏ ਅਡਵਾਂਸ ਭੁਗਤਾਨ ਦੀ ਕਾਪੀ ਦੇਣੀ ਹੋਵੇਗੀ। 2.5 ਲੱਖ ਰੁਪਏ ਕਢਵਾਉਣ ਦੀ ਸੁਵਿਧਾ ਦੇ ਐਲਾਨ ਦੇ 4 ਦਿਨ ਮਗਰੋਂ ਆਰ. ਬੀ. ਆਈ. ਨੇ ਹਦਾਇਤਾਂ ਜਾਰੀ ਕਰਦੇ ਹੋਏ ਕਈ ਸ਼ਰਤਾਂ ਲਗਾਈਆਂ ਹਨ।
ਨਿਕਾਸੀ ਦੀ ਮਨਜ਼ੂਰੀ 8 ਨਵੰਬਰ ਦੇ ਸਰਕਾਰ ਦੇ ਫੈਸਲੇ ਤੋਂ ਪਹਿਲਾਂ ਦੀ ਉਪਲੱਬਧ ਰਾਸ਼ੀ ਨਾਲ ਹੀ ਹੋਵੇਗੀ। ਉਸੇ ਦਿਨ ਸਰਕਾਰ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ‘ਤੇ ਪਾਬੰਦੀ ਦੇ ਐਲਾਨ ਕੀਤਾ ਸੀ। ਇੰਨਾ ਹੀ ਨਹੀਂ ਇਹ ਰਾਸ਼ੀ ਉਸੇ ਵਿਆਹ ਲਈ ਹੋਵੇਗੀ, ਜੋ 30 ਦਸੰਬਰ ਜਾਂ ਉਸ ਤੋਂ ਪਹਿਲਾਂ ਹੋਵੇ। ਬੈਂਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਨਿਕਾਸੀ ਲਈ ਰਿਕਾਰਡ ਦੇਖੋ। ਬੈਂਕਾਂ ਨੂੰ ਉਨ੍ਹਾਂ ਲੋਕਾਂ ਦੀ ਸੂਚੀ ਸੌਂਪਣੀ ਹੋਵੇਗੀ, ਜਿਨ੍ਹਾਂ ਨੂੰ ਉਸ ਰਾਸ਼ੀ ਨਾਲ ਭੁਗਤਾਨ ਕੀਤਾ ਗਿਆ ਹੈ।ਨੋਟਬੰਦੀ ਦੇ ਫੈਸਲੇ ਦੇ ਬਾਅਦ ਬੈਂਕ ਖਾਤਿਆਂ ‘ਚੋਂ ਪੈਸੇ ਕਢਵਾਉਣ ‘ਤੇ ਕੁਝ ਪਾਬੰਦੀ ਕਾਰਨ ਵਿਆਹ ਸੀਜ਼ਨ ‘ਚ ਵਿਸ਼ੇਸ਼ ਨਿਕਾਸੀ ਦੀ ਸੁਵਿਧਾ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਬੈਂਕਾਂ ‘ਚ ਨਕਦੀ ਦੀ ਕਮੀ ਨੂੰ ਦੇਖਦੇ ਹੋਏ ਨਿਕਾਸੀ ‘ਤੇ ਕੁਝ ਪਾਬੰਦੀ ਲਾਈ ਗਈ ਹੈ। ਅਧਿਸੂਚਨਾ ਮੁਤਾਬਕ, ”ਪੈਸਾ ਮਾਤਾ-ਪਿਤਾ ਜਾਂ ਉਹ ਵਿਅਕਤੀ ਕਢਵਾ ਸਕਦਾ ਹੈ ਜਿਸ ਦਾ ਵਿਆਹ ਹੋਣਾ ਹੈ।”
ਇੰਨਾ ਹੀ ਨਹੀਂ ਉਨ੍ਹਾਂ ਲੋਕਾਂ ਦੀ ਵਿਸਥਾਰ ਸੂਚੀ ਵੀ ਹੋਣੀ ਚਾਹੀਦੀ ਹੈ, ਜਿਨ੍ਹਾਂ ਲਈ ਭੁਗਤਾਨ ਲਈ ਰਾਸ਼ੀ ਕਢਵਾਈ ਗਈ ਹੈ। ਨਾਲ ਹੀ ਅਜਿਹੇ ਲੋਕਾਂ ਤੋਂ ਐਲਾਨ ਪੱਤਰ ਵੀ ਲੈਣਾ ਹੋਵੇਗਾ ਕਿ ਉਨ੍ਹਾਂ ਕੋਲ ਕੋਈ ਬੈਂਕ ਖਾਤਾ ਨਹੀਂ ਹੈ। ਸੂਚੀ ‘ਚ ਇਹ ਵੀ ਹੋਣਾ ਚਾਹੀਦਾ ਹੈ ਕਿ ਕਿਹੜੇ ਮਕਸਦ ਨਾਲ ਭੁਗਤਾਨ ਕੀਤਾ ਜਾ ਰਿਹਾ ਹੈ। ਰਿਜ਼ਰਵ ਬੈਂਕ ਨੇ ਇਹ ਵੀ ਕਿਹਾ ਹੈ ਕਿ ਬੈਂਕਾਂ ਨੂੰ ਪਰਿਵਾਰ ਨੂੰ ਨਕਦੀ ਦੀ ਬਿਨਾਂ ਐੱਨ. ਈ. ਐੱਫ. ਟੀ., ਆਰ. ਟੀ. ਜੀ. ਐੱਸ., ਚੈੱਕ, ਡਰਾਫਟ ਜਾਂ ਡੈਬਿਟ ਕਾਰਡ ਵਰਗੇ ਹੋਰ ਸਾਧਨਾਂ ਰਾਹੀਂ ਭੁਗਤਾਨ ਲਈ ਉਤਸ਼ਾਹਤ ਵੀ ਕਰਨਾ ਚਾਹੀਦਾ ਹੈ।