ਨੈਸ਼ਨਲ ਡੈਸਕ- ਛੱਤੀਸਗੜ੍ਹ ਸੂਬੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਰਾਏਗੜ੍ਹ ਜ਼ਿਲ੍ਹੇ ਦੇ ਘਰਘੋੜਾ ਥਾਣੇ ਅਧੀਨ ਆਉਂਦੀ ਬਰੌਦ ਖੱਡ ‘ਚ ਕੰਮ ਕਰ ਕੇ ਘਰ ਪਰਤ ਰਹੇ ਇਕ ਕਾਮੇ ਦੀ ਬਿਜਲੀ ਡਿੱਗਣ ਨਾਲ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਸੰਤੋਸ਼ ਰਾਠੀਆ (46) ਪੁੱਤਰ ਖਦਕ ਨਿਵਾਸੀ ਫਰਕਾ ਨਾਰਾ ਕੰਮ ਤੋਂ ਛੁੱਟੀ ਕਰ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਜਦੋਂ ਉਹ ਘਰਘੋੜਾ ਥਾਣਾ ਇਲਾਕੇ ਦੇ ਪਤਰਾਪਾਲੀ ਨੇੜੇ ਪੁੱਜਾ ਤਾਂ ਬਾਰਿਸ਼ ਤੇਜ਼ ਹੋਣ ਕਾਰਨ ਉਹ ਇਕ ਦਰੱਖਤ ਹੇਠਾਂ ਖੜ੍ਹਾ ਹੋ ਗਿਆ।
ਉਸੇ ਸਮੇਂ ਅਸਮਾਨੀ ਬਿਜਲੀ ਡਿੱਗ ਗਈ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਘਰਘੋੜਾ ਪੁਲਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।















