ਬੌਲੀਵੁੱਡ ‘ਚ ਮਸ਼ਹੂਰ ਫ਼ਿਲਮਕਾਰ ਸੁਭਾਸ਼ ਘਈ, ਨਵਾਜ਼ੁਦੀਨ ਸਿਦਿੱਕੀ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ। ਸੁਭਾਸ਼ ਨੇ ਕਿਹਾ ਕਿ ਮੈਂ ਹਮੇਸ਼ਾ ਨਵਾਜ਼ ਦੇ ਨਾਲ ਕੰਮ ਕਰਨਾ ਚਾਹੁੰਦਾ ਹਾਂ। 2008 ‘ਚ ਅਸੀਂ ‘ਬਲੈਕ ਐਂਡ ਵ੍ਹਾਈਟ’ ਫ਼ਿਲਮ ‘ਚ ਇੱਕੱਠੇ ਕੰਮ ਕੀਤਾ ਸੀ ਅਤੇ ਫ਼ਿਰ ਅਜਿਹੇ ਅਭਿਨੇਤਾ ਦੇ ਨਾਲ ਕੌਣ ਕੰਮ ਨਹੀਂ ਕਰਨਾ ਚਾਹੇਗਾ ਪਰ ਉਨ੍ਹਾਂ ਦੇ ਹੁਨਰ ਨੂੰ ਦੇਖਦੇ ਹੋਏ ਇੱਕ ਫ਼ਿਲਮਕਾਰ ਦੀ ਹੈਸੀਅਤ ਨਾਲ ਮੇਰੀ ਇਹ ਜ਼ਿੰਮੇਦਾਰੀ ਹੈ ਕਿ ਉਨ੍ਹਾਂ ਦੇ ਲਾਈਕ ਇੱਕ ਚੁਣੌਤੀਪੂਰਨ ਕਿਰਦਾਰ ਬਣਾਵਾਂ। ਸੁਭਾਸ਼ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਲਈ ਇੱਕ ਅਜਿਹੇ ਕਿਰਦਾਰ ਦੀ ਰਚਨਾ ਕਰਨਾ ਚਾਹੁੰਦਾ ਹਾਂ, ਜੋ ਮੈਂ ਪਹਿਲੇ ਕਦੇ ਨਹੀਂ ਬਣਾਇਆ।











