ਗਣਪਤੀ ਵਿਸਰਜਨ ਦੌਰਾਨ ਦੋ ਸਕੇ ਭਰਾਵਾਂ ਸਣੇ 5 ਨੌਜਵਾਨ ਡੁੱਬੇ, ਦੋ ਨੂੰ ਬਚਾਇਆ

1ਰਾਜਕੋਟ :  ਇਥੇ ਹਨੂੰਮਾਨਧਾਰਾ ‘ਚ ਗਣਪਤੀ ਵਿਸਰਜਨ ਦੌਰਾਨ ਦੋ ਸਕੇ ਭਰਾਵਾਂ ਸਣੇ 5 ਨੌਜਵਾਨਾਂ ਦੀ ਮੌਤ ਡੁੱਬਣ ਨਾਲ ਹੋ ਗਈ, ਜਿਨ੍ਹਾਂ ਵਿਚੋਂ ਦੋ ਨੂੰ ਬਚਾ ਲਿਆ ਗਿਆ। ਪੰਜਾਂ ਦੀਆਂ ਲਾਸ਼ਾਂ ਨੂੰ ਕੱਢ ਲਿਆ ਗਿਆ। ਇਕੋਂ ਸਮੇਂ ਪੰਜ ਮੌਤਾਂ ਕਾਰਨ ਪੂਰਾ ਪਰਿਵਾਰ ਸੋਗ ‘ਚ ਹੈ। ਨੇੜਲੇ ਖੇਤਰਾਂ ‘ਚ ਵੀ ਉਦਾਸੀ ਦਾ ਮਹੋਲ ਹੈ। ਸ਼ਹਿਰ ਦੇ 150 ਫੁੱਟ ਰਿੰਗ ਰੋਡ ‘ਤੇ ਬਾਲਾਜੀ ਹਾਲ ਨੇੜੇ ਸਥਿਤ ਵਿਸ਼ਵ ਨਗਰ ਘਰੇਲੂ ਯੋਜਨਾ ਕੁਆਰਟਰਸ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਪਤੀ ਵਿਸਰਜਨ ਦਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਸੀ। 9 ਦਿਨ ਤਕ ਲਗਾਤਾਰ ਪੂਜਾ-ਪਾਠ ਤੋਂ ਬਾਅਦ ਗਣਪਤੀ ਦੀ ਮੂਰਤੀ ਨੂੰ ਵਿਸਰਜਣ ਲਈ ਵਾਜੇ-ਗਾਜੇ ਨਾਲ ਰਾਜਕੋਟ ਭਾਗੌੜੇ ਜਾਮਨਗਰ ਰੋਡ ‘ਤੇ ਹਨੂੰਮਾਨਧਾਰਾ ਪਹੁੰਚੇ, ਜਿਥੇਂ ਪਹੁੰਚ ਕੇ 8 ਨੌਜਵਾਨਾਂ ਨੇ ਮੂਰਤੀ ਨੂੰ ਪਾਣੀ ‘ਚ ਉਤਾਰਿਆ। ਕੁਝ ਹੀ ਦੇਰ ਬਾਅਦ ਸਾਗਰ ਨੀਲੇਸ਼ ਭਰਾ ਪਰਮਾਰ (21) ਉਸ ਦਾ ਭਰਾ ਵਿਸ਼ਲ ਪਰਮਾਰ (19), ਨਿਤਿਨ ਪ੍ਰਵੀਣ ਭਰਾ ਪਰਮਾਰ (21), ਨੌਮਿਸ਼ ਅਸ਼ੋਕਭਾਈ ਵਾਡਾ (26) ਅਤੇ ਟਰੱਕ ਚਾਲਕ ਰਵੀਗਿਰੀ (28) ਡੁੱਬਣ ਲੱਗੇ। ਪਾਣੀ ‘ਚ ਡੁੱਬਣ ਵਾਲੇ ਪੰਜਾਂ ਨੌਜਵਾਨਾਂ ਨੂੰ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਬਚਾ ਨਾ ਸਕੇ। ਬਾਅਦ ‘ਚ ਫਾਇਰ ਬ੍ਰਿਗੇਡ ਦੀ ਟੀਮ ਨੇ ਮਰਨ ਵਾਲਿਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ।