ਜ਼ਿਮਨੀ ਚੋਣਾਂ: ਜਾਣੋ ਦੁਪਹਿਰ 2 ਵਜੇ ਤੱਕ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਦਾ ਹਾਲ

ਨੈਸ਼ਨਲ ਡੈਸਕ- ਦੇਸ਼ ਦੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿਚੋਂ ਕਈ ਸੀਟਾਂ ਲੋਕ ਸਭਾ ਚੋਣਾਂ ਮਗਰੋਂ ਖਾਲੀ ਹੋਈਆਂ ਹਨ। ਇਸ ਕਾਰਨ ਕਈ ਵਿਧਾਇਕਾਂ ਦਾ ਲੋਕ ਸਭਾ ਚੋਣਾਂ ਲੜਨ ਅਤੇ ਜਿੱਤਣ ਮਗਰੋਂ ਉਨ੍ਹਾਂ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ। ਇਨ੍ਹਾਂ ਵਿਚੋਂ ਕੁਝ ਸੀਟਾਂ ਵਿਧਾਇਕਾਂ ਦੇ ਦਿਹਾਂਤ ਮਗਰੋਂ ਖਾਲੀ ਹੋਈ ਹੈ। ਬਿਹਾਰ ਦੀ 1, ਪੱਛਮੀ ਬੰਗਾਲ ਦੀਆਂ 4, ਤਾਮਿਲਨਾਡੂ ਦੀ 1, ਮੱਧ ਪ੍ਰਦੇਸ਼ ਦੀ 1, ਉੱਤਰਾਖੰਡ ਦੀਆਂ 2, ਪੰਜਾਬ ’ਚ ਜਲੰਧਰ ਪੱਛਮੀ ਦੀ 1 ਤੇ ਹਿਮਾਚਲ ਦੀਆਂ 3 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਬਿਹਾਰ ਦੀ ਰੂਪੌਲੀ, ਮੱਧ ਪ੍ਰਦੇਸ਼ ਦੀ ਅਮਰਵਾੜਾ, ਉੱਤਰਾਖੰਡ ਦੀ ਬਦਰੀਨਾਥ ਅਤੇ ਮੰਗਲੌਰ, ਪੰਜਾਬ ਦੀ ਜਲੰਧਰ ਵੈਸਟ, ਬੰਗਾਲ ਦੀ ਰਾਏਗੰਜ, ਰਾਨਾਘਾਟ, ਬਗਦਾ, ਮਣਿਕਤਾਲਾ, ਤਾਮਿਲਨਾਡੂ ਦੀ ਵਿਕ੍ਰਾਵੰਦੀ ਸੀਟ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਸੀਟਾਂ- ਦੇਹਰਾ, ਨਾਲਾਗੜ੍ਹ ਅਤੇ ਹਮੀਰਪੁਰ ‘ਤੇ ਅੱਜ ਵੋਟਾਂ ਪੈ ਰਹੀਆਂ ਹਨ।
ਦੁਪਹਿਰ 2 ਵਜੇ ਤੱਕ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਦਾ ਹਾਲ
ਬਿਹਾਰ ਦੀ ਰੂਪੌਲੀ – 39.36 ਫੀਸਦੀ
ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ – 47.05 ਫੀਸਦੀ
ਹਿਮਾਚਲ ਪ੍ਰਦੇਸ਼ ਦਾ ਨਾਲਾਗੜ੍ਹ – 51.59 ਫੀਸਦੀ
ਹਿਮਾਚਲ ਪ੍ਰਦੇਸ਼ ਦਾ ਦੇਹਰਾ – 46.47 ਫੀਸਦੀ
ਮੱਧ ਪ੍ਰਦੇਸ਼ ਦਾ ਅਮਰਵਾੜਾ – 51.98 ਫੀਸਦੀ
ਪੰਜਾਬ ਜਲੰਧਰ ਪੱਛਮੀ – 34.40 ਫੀਸਦੀ
ਤਾਮਿਲਨਾਡੂ ਦੀ ਵਿਕ੍ਰਾਵੰਡੀ – 50.95 ਫੀਸਦੀ
ਉੱਤਰਾਖੰਡ ਦੇ ਬਦਰੀਨਾਥ – 33.08 ਫੀਸਦੀ
ਮੰਗਲੌਰ, ਉੱਤਰਾਖੰਡ – 43.88 ਫੀਸਦੀ
ਪੱਛਮੀ ਬੰਗਾਲ ਦੇ ਰਾਏਗੰਜ – 41.38 ਫੀਸਦੀ
ਪੱਛਮੀ ਬੰਗਾਲ ਦੀ ਮਾਨਿਕਤਲ – 33.37 ਫੀਸਦੀ
ਪੱਛਮੀ ਬੰਗਾਲ ਦਾ ਰਾਨਾਘਾਟ ਦੱਖਣ- 42.19 ਫੀਸਦੀ
ਪੱਛਮੀ ਬੰਗਾਲ ਦਾ ਬਗਦਾ – 35.66 ਫੀਸਦੀ
ਦੱਸ ਦੇਈਏ ਕਿ ਵੋਟਾਂ ਸ਼ਾਂਤੀਪੂਰਨ ਪੈ ਰਹੀਆਂ ਹਨ। ਹਾਲਾਂਕਿ ਪੱਛਮੀ ਬੰਗਾਲ ਦੀ ਰਾਏਗੰਜ ਵਿਧਾਨ ਸਭਾ ਸੀਟ ‘ਤੇ ਵੋਟਾਂ ਦੌਰਾਨ ਤ੍ਰਿਣਮੂਲ ਕਾਂਗਰਸ ਵਰਕਰਾਂ ਅਤੇ ਭਾਜਪਾ ਉਮੀਦਵਾਰਾਂ ਵਿਚਾਲੇ ਝੜਪ ਦੀਆਂ ਖ਼ਬਰਾਂ ਹਨ। ਉੱਥੇ ਹੀ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੀ ਰੂਪੌਲੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣਾਂ ਤਹਿਤ ਪੁਲਸ ਅਤੇ ਪਿੰਡ ਵਾਸੀਆਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਸ ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕ ਰਹੀ ਸੀ। ਇਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ। ਇਸ ਕਾਰਨ ਪੁਲਸ ਅਤੇ ਸਥਾਨਕ ਲੋਕਾਂ ਵਿਚਾਲੇ ਕੁੱਟਮਾਰ ਹੋਈ, ਜਿਸ ਵਿਚ ਇਕ ਸਬ-ਇੰਸਪੈਕਟਰ ਦਾ ਸਿਰ ਫਟ ਗਿਆ ਹੈ। ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਵਿਧਾਨ ਸਭਾ ਸੀਟਾਂ ‘ਤੇ ਪੈ ਰਹੀਆਂ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ ਲੋਕ ਬਹੁਤ ਉਤਸ਼ਾਹ ਨਾਲ ਵੋਟਿੰਗ ਕਰ ਰਹੇ ਹਨ।