ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਤੇ ਹਮਾਸ ਵਿਚਾਲੇ ਛਿੜੀ ਹੋਈ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਯੁੱਧ ਦਾ ਖਾਮਿਆਜ਼ਾ ਦੋਵਾਂ ਦੇਸ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਦੋਵਾਂ ਪਾਸੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸੇ ਦੌਰਾਨ ਗਾਜ਼ਾ ਸਿਟੀ ਦੇ ਉੱਤਰੀ ਫਿਲਸਤੀਨੀ ਐਨਕਲੇਵ ’ਚ ਸ਼ਨੀਵਾਰ ਨੂੰ ਇਜ਼ਰਾਈਲ ਨੇ ਹਮਲਾ ਕਰ ਦਿੱਤਾ, ਜਿਸ ’ਚ ਘੱਟੋ-ਘੱਟ 42 ਲੋਕ ਮਾਰੇ ਗਏ।
ਹਮਾਸ ਸਰਕਾਰ ਦੇ ਇਸਮਾਈਲ ਅਲ-ਥੌਬਤਾ ਨੇ ਕਿਹਾ ਕਿ ਗਾਜ਼ਾ ਪੱਟੀ ’ਚ ਇਤਿਹਾਸਕ ਸ਼ਰਨਾਰਥੀ ਕੈਂਪ ’ਤੇ ਹੋਏ ਹਮਲੇ ’ਚ 24 ਲੋਕ ਮਾਰੇ ਗਏ। ਇਸ ਦੇ ਨਾਲ ਹੀ ਅਲ-ਤੁਫਾਹ ’ਚ ਇਕ ਹੋਰ ਇਜ਼ਰਾਈਲੀ ਹਮਲੇ ’ਚ 18 ਫਿਲਸਤੀਨੀ ਮਾਰੇ ਗਏ।















