ਹੈਦਰਾਬਾਦ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਵਿਧਾਇਕ ਗੁਡੇਮ ਮਹੀਪਾਲ ਰੈਡੀ ਅਤੇ ਉਨ੍ਹਾਂ ਦੇ ਭਰਾ ਗੁਡੇਮ ਮਧੂਸੂਦਨ ਰੈਡੀ ਦੇ ਅਹਾਤੇ ‘ਤੇ ਛਾਪਾ ਮਾਰਿਆ। ਇਸ ਛਾਪੇਮਾਰੀ ਦੀ ਸੂਚਨਾ ਅਧਿਕਾਰਤ ਸੂਤਰਾਂ ਵਲੋਂ ਦਿੱਤੀ ਗਈ ਹੈ। ਮਹੀਪਾਲ ਰੈੱਡੀ ਤੇਲੰਗਾਨਾ ਦੀ ਪਤੰਚੇਰੂ ਸੀਟ ਤੋਂ ਵਿਧਾਇਕ ਹਨ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੂਤਰਾਂ ਨੇ ਦੱਸਿਆ ਕਿ ਮਧੂਸੂਦਨ ਰੈੱਡੀ ਨਾਲ ਜੁੜੀ ਇਕ ਮਾਈਨਿੰਗ ਕੰਪਨੀ ਦੇ ਅਹਾਤੇ ਸਮੇਤ ਕਰੀਬ ਸੱਤ-ਅੱਠ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਤੇਲੰਗਾਨਾ ਪੁਲਸ ਵੱਲੋਂ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦੇ ਸਬੰਧ ਵਿੱਚ ਐਫਆਈਆਰ ਦਰਜ ਕਰਨ ਤੋਂ ਬਾਅਦ ਈਡੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਪੁਲਸ ਨੇ ਮਾਰਚ ਵਿੱਚ ਮਧੂਸੂਦਨ ਰੈਡੀ ਨੂੰ ਗ੍ਰਿਫ਼ਤਾਰ ਕੀਤਾ ਸੀ।















