ਨਾਗਪੁਰ ਲੋਕ ਸਭਾ ਸੀਟ ਤੋਂ ਨਿਤਿਨ ਗਡਕਰੀ 6,14,186 ਵੋਟਾਂ ਨਾਲ ਅੱਗੇ

ਨਾਗਪੁਰ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਆਪਣੇ ਨੇੜਲੇ ਮੁਕਾਬਲੇਬਾਜ਼ ਵਿਕਾਸ ਠਾਕਰੇ ਤੋਂ 6,14,186 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਜਪਾ ਨੇਤਾ ਗਡਕਰੀ ਨੂੰ 6,14,186 ਵੋਟਾਂ ਮਿਲੀਆਂ ਹਨ, ਜਦਕਿ ਵਿਕਾਸ ਠਾਕਰੇ ਨੂੰ 4,86,619ਵੋਟਾਂ ਮਿਲੀਆਂ ਹਨ।
ਦੱਸ ਦੇਈਏ ਕਿ ਭਾਜਪਾ ਨੇ ਨਿਤਿਨ ਗਡਕਰੀ ਨੇ ਸਾਲ 2014 ਵਿਚ ਨਾਗਪੁਰ ਲੋਕ ਸਭਾ ਸੀਟ ਤੋਂ ਚੋਣ ਲੜਵਾਈ ਸੀ, ਉਦੋਂ ਤੋਂ ਹੁਣ ਤੱਕ ਉਹ ਲਗਾਤਾਰ ਜਿੱਤਦੇ ਆ ਰਹੇ ਹਨ। ਦੋ ਵਾਰ ਦੇ ਸੰਸਦ ਮੈਂਬਰ ਦੀ ਸਾਖ ਤੀਜੀ ਵਾਰ ਵੀ ਦਾਅ ‘ਤੇ ਲੱਗੀ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਗਡਕਰੀ ਨਾਗਪੁਰ ਤੋਂ 2,16,009 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਉਨ੍ਹਾਂ ਨੇ ਕਾਂਗਰਸ ਦੇ ਨਾਨਾ ਪਟੋਲੇ ਨੂੰ ਕਰਾਰੀ ਹਾਰ ਦਿੱਤੀ ਸੀ।
ਨਾਗਪੁਰ ਦੇਸ਼ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਮੰਨੀ ਜਾਂਦੀ ਹੈ। ਕੀ ਨਾਗਪੁਰ ਵਿਚ ਇਸ ਵਾਰ ਵੀ ਨਿਤਿਨ ਗਡਕਰੀ ਦੇ ਸੰਸਦ ਪਹੁੰਚਣ ਦੀ ਰਾਹ ਆਸਾਨ ਹੋਵੇਗੀ, ਇਹ ਅੱਜ ਸਾਫ਼ ਹੋ ਜਾਵੇਗਾ। ਨਾਗਪੁਰ ਵਿਚ ਵਿਕਾਸ ਠਾਕਰੇ ਦਾ ਅਕਸ ਵੀ ਕਾਫੀ ਚੰਗਾ ਹੈ। ਉਨ੍ਹਾਂ ਨੂੰ ਜ਼ਮੀਨੀ ਪੱਧਰ ਦਾ ਨੇਤਾ ਮੰਨਿਆ ਜਾਂਦਾ ਹੈ। ਜਦਕਿ ਨਿਤਿਨ ਦਾ ਯੋਗਦਾਨ ਵੀ ਇੰਫਰਾਸਟ੍ਰਕਚਰ ਦ ਖੇਤਰ ਵਿਚ ਘੱਟ ਨਹੀਂ ਹੈ। ਨਿਤਿਨ ਗਡਕਰੀ ਨੇ ਤਾਂ ਚੋਣ ਪ੍ਰਚਾਰ ਦੌਰਾਨ ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਲੋਕ ਮੇਰੇ ਕੰਮ ਤੋਂ ਖੁਸ਼ ਹੋ ਤਾਂ ਮੁੜ ਸਮਰਥਨ ਕਰਨਾ।