ਮੈਜਿਕ ਮਸ਼ਰੂਮ ਨਾਲ ਪਾ ਸਕੋਗੇ ਸ਼ਰਾਬ ਤੋਂ ਛੁਟਕਾਰਾ

ਇੱਕ ਨਵੀਂ ਖੋਜ ਮੁਤਾਬਿਕ ਮੈਜਿਕ ਮਸ਼ਰੂਮਜ਼ ਸ਼ਰਾਬ ਦੀ ਭੈੜੀ ਲਤ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰ ਸਕਦੇ ਹਨ। ਇੱਕ ਅਧਿਐਨ ‘ਚ ਖੋਜਕਰਤਾਵਾਂ ਨੇ ਪਾਇਆ ਕਿ ਜਾਦੂਈ ਮਸ਼ਰੂਮਾਂ ‘ਚ ਪਾਇਆ ਜਾਣ ਵਾਲਾ ਇੱਕ ਹੈਲੂਸੀਨੋਜੈਨਿਕ (ਭਰਮ ਪਾਉਣ ਵਾਲਾ) ਰਸਾਇਣ ਸਾਈਲੋਸਾਇਬਿਨ ਦੀ ਵਰਤੋਂ ਸੇਰੋਟੋਨਿਨ ਰੀਸੈੱਪਟਰਾਂ ਨੂੰ ਰੋਕਣ ਲਈ ਕੀਤੀ ਜਾ ਸਕਦੀ ਹੈ। ਇਹ ਰੀਸੈੱਪਟਰਜ਼ ਸ਼ਰਾਬ ਪੀਣ ਦੀ ਭਾਵਨਾ ਨੂੰ ਨਿਯੰਤਰਿਤ ਕਰਦੇ ਹਨ ਜਿਸ ਨਾਲ ਵਿਗਿਆਨੀ ਸ਼ਰਾਬ ਦੀ ਤੋੜ ਨੂੰ ਰਸਾਇਣਕ ਤੌਰ ‘ਤੇ ਹੱਲ ਕਰਨ ਦੇ ਇੱਕ ਕਦਮ ਹੋਰ ਨੇੜੇ ਪਹੁੰਚ ਗਏ ਹਨ।
ਪ੍ਰੋਫ਼ੈਸਰ ਮਿਕੈਲ ਨਸੀਲਾ ਦੇ ਅਨੁਸਾਰ ਅਗਲੀ ਚੁਣੌਤੀ ਇਹ ਪਤਾ ਲਗਾਉਣ ਦੀ ਹੋਵੇਗੀ ਕਿ ਰਸਾਇਣ ਨੂੰ ਕਿਵੇਂ ਅਨੁਕੂਲ ਬਣਾਇਆ ਜਾਵੇ ਤਾਂ ਕਿ ਇਹ ਭਰਮ ਪੈਦਾ ਕੀਤੇ ਬਿਨਾਂ ਰੀਸੈੱਪਟਰਾਂ ਨੂੰ ਰੋਕ ਸਕੇ। ਉਹਨਾਂ ਨੇ ਕਿਹਾ ਕਿ ਇਹ ਹਾਲੀਆ ਨਤੀਜੇ ਬਹੁਤ ਹੀ ਬੁਨਿਆਦੀ ਹਨ ਕਿਉਂਕਿ ਉਹ ਦਰਸਾਉਂਦੇ ਹਨ ਕਿ ਦਿਮਾਗ਼ ‘ਤੇ ਨਿਰਭਰ ਕਰਦੇ ਹੋਏ ਸਾਈਲੋਸਾਇਬਿਨ ਜੀਨਜ਼ ਦੇ ਪ੍ਰਗਟਾਵੇ ‘ਤੇ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਨਵੀਂ ਖੋਜ ‘ਚ ਪਾਇਆ ਗਿਆ ਹੈ ਕਿ ਮੈਜਿਕ ਮਸ਼ਰੂਮਜ਼, ਜਿਨ੍ਹਾਂ ਨੂੰ ਸਾਈਕੇਡੈਲਿਕ ਮਸ਼ਰੂਮਜ਼ ਵੀ ਕਿਹਾ ਜਾਂਦਾ ਹੈ, ਖਾਣ ਨਾਲ ਸ਼ਰਾਬ ਦੀ ਆਦਤ ਨੂੰ ਕੰਟਰੋਲ ਕਰਨ ‘ਚ ਮਦਦ ਮਿਲ ਸਕਦੀ ਹੈ।
ਅਧਿਐਨ ‘ਚ ਪਾਇਆ ਗਿਆ ਕਿ ਸਾਈਕੇਡੈਲਿਕ ਮਸ਼ਰੂਮਜ਼ ਦੇ ਇੱਕ ਮਿਸ਼ਰਣ ਨੇ ਜ਼ਿਆਦਾ ਮਾਤਰਾ ‘ਚ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਸ਼ਰਾਬ ਦਾ ਸੇਵਨ ਘੱਟ ਕਰਨ ਜਾਂ ਸਾਈਲੋਸਾਇਬਿਨ ਦੇ ਸਭ ਤੋਂ ਸਖ਼ਤ ਟੈੱਸਟ ‘ਚ ਪੂਰੀ ਤਰ੍ਹਾਂ ਛੱਡਣ ‘ਚ ਮਦਦ ਕੀਤੀ। ਮਸ਼ਰੂਮ ਦੀਆਂ ਕਈ ਪ੍ਰਜਾਤੀਆਂ ‘ਚ ਪਾਇਆ ਜਾਣ ਵਾਲਾ ਸਾਈਲੋਸਾਈਬਿਨ ਰਸਾਇਣ ਕਈ ਘੰਟਿਆਂ ਤਕ ਭਰਮ ਦਾ ਕਾਰਨ ਬਣ ਸਕਦਾ ਹੈ। ਸਵਦੇਸ਼ੀ ਲੋਕਾਂ ਨੇ ਇਸ ਦੀ ਵਰਤੋਂ ਇਲਾਜ ਦੀਆਂ ਕਿਸਮਾਂ ‘ਚ ਕੀਤੀ, ਅਤੇ ਹੁਣ ਵਿਗਿਆਨੀ ਇਹ ਪਤਾ ਲਗਾ ਰਹੇ ਹਨ ਕਿ ਇਹ ਡਿਪਰੈਸ਼ਨ ਨੂੰ ਘੱਟ ਕਰ ਸਕਦਾ ਹੈ ਜਾਂ ਲੰਬੇ ਸਮੇਂ ਤੋਂ ਸਿਗਰਟਨੋਸ਼ੀ ਛੱਡਣ ‘ਚ ਮਦਦ ਕਰ ਸਕਦਾ ਹੈ। ਅਮਰੀਕਾ ‘ਚ ਇਹ ਮਸ਼ਰੂਮਜ਼ ਗ਼ੈਰ-ਕਾਨੂੰਨੀ ਹਨ ਹਾਲਾਂਕਿ ਔਰੇਗਨ ਅਤੇ ਕਈ ਹੋਰ ਸ਼ਹਿਰਾਂ ਨੇ ਇਸ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ JAMA ਮਨੋਵਿਗਿਆਨ ਇਲਾਜ ‘ਚ ਪ੍ਰਕਾਸ਼ਿਤ ਇੱਕ ਹੋਰ ਸੋਧ ਰਿਪੋਰਟ ਮੁਤਾਬਿਕ ਇੱਕ ਹੋਰ ਅਧਿਐਨ ‘ਚ 93 ਮਰੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਨ੍ਹਾਂ ਨੇ ਸਾਈਲੋਸਾਇਬਿਨ ਜਾਂ ਇੱਕ ਨਕਲੀ ਦਵਾਈ ਵਾਲੇ ਕੈਪਸੂਲਜ਼ ਲਏ ਸਨ। ਉਹ ਇੱਕ ਸੋਫ਼ੇ ‘ਤੇ ਲੇਟ ਗਏ, ਆਪਣੀਆਂ ਅੱਖਾਂ ਢੱਕ ਕੇ ਹੈੱਡਫ਼ੋਨਾਂ ਰਾਹੀਂ ਰਿਕਾਰਡ ਕੀਤਾ ਸੰਗੀਤ ਸੁਣਨ ਲੱਗੇ। ਉਨ੍ਹਾਂ ਨੂੰ ਇੱਕ ਮਹੀਨੇ ਦੇ ਅੰਤਰਾਲ ‘ਤੇ ਦੋ ਅਜਿਹੇ ਸੈਸ਼ਨਜ਼ ਅਤੇ ਟੌਕ ਥੈਰੇਪੀ ਦੇ 12 ਸੈਸ਼ਨਜ਼ ਦਿੱਤੇ ਗਏ। ਆਪਣੇ ਪਹਿਲੇ ਖੁਰਾਕ ਸੈਸ਼ਨ ਤੋਂ ਬਾਅਦ ਅੱਠ ਮਹੀਨਿਆਂ ਦੌਰਾਨ ਅਸਲੀ ਸਾਈਲੋਸਾਇਬਿਨ ਲੈਣ ਵਾਲੇ ਮਰੀਜ਼ਾਂ ਨੇ ਦੂਜੇ ਸਮੂਹ ਦੇ ਮੁਕਾਬਲੇ ‘ਚ ਬਿਹਤਰ ਪ੍ਰਦਰਸ਼ਨ ਕੀਤਾ। ਦੂਜੇ ਪਾਸੇ, ਡਮੀ ਜਾਂ ਨਕਲੀ ਗੋਲੀ ਲੈਣ ਵਾਲੇ ਸਮੂਹ ਨੇ ਲਗਭਗ ਚਾਰ ਦਿਨਾਂ ‘ਚ ਲਗਭਗ ਇੱਕ ਦਿਨ ਭਾਰੀ ਮਾਤਰਾ ‘ਚ ਸ਼ਰਾਬ ਪੀਤੀ।
ਸਾਈਲੋਸਾਇਬਿਨ ਲੈਣ ਵਾਲੇ ਲਗਭਗ ਅੱਧੇ ਲੋਕਾਂ ਨੇ ਸ਼ਰਾਬ ਪੀਣੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ। ਵਰਣਨਯੋਗ ਹੈ ਕਿ ਹੁਣ ਤਕ ਸਿਰਫ਼ ਤਿੰਨ ਰਿਵਾਇਤੀ ਦਵਾਈਆਂ – ਡਿਸੁਲਫ਼ਿਰਮ, ਨੈਲਟ੍ਰੈਕਸੋਨ ਅਤੇ ਐਕਮਪ੍ਰੋਸੇਟ – ਨੂੰ ਐਲਕੋਹਲ ਦੀ ਵਰਤੋਂ ਸਬੰਧੀ ਵਿਗਾੜ ਦੇ ਇਲਾਜ ਲਈ ਮਨਜ਼ੂਰੀ ਦਿੱਤੀ ਗਈ ਹੈ, ਅਤੇ ਲਗਭਗ 20 ਸਾਲਾਂ ‘ਚ ਕਿਸੇ ਨਵੀਂ ਦਵਾਈ ਨੂੰ ਮਨਜ਼ੂਰੀ ਨਹੀਂ ਮਿਲੀ। ਇਹ ਨਹੀਂ ਪਤਾ ਕਿ ਦਿਮਾਗ਼ ‘ਚ ਸਾਈਲੋਸਾਇਬਿਨ ਕਿਵੇਂ ਕੰਮ ਕਰਦਾ ਹੈ, ਪਰ ਖੋਜੀਆਂ ਦਾ ਮੰਨਣਾ ਹੈ ਕਿ ਇਹ ਕੋਨੈਕਸ਼ਨ ਨੂੰ ਵਧਾਉਂਦਾ ਹੈ ਅਤੇ ਘੱਟੋ-ਘੱਟ ਅਸਥਾਈ ਤੌਰ ‘ਤੇ ਦਿਮਾਗ਼ ਦੇ ਖ਼ੁਦ ਨੂੰ ਸੰਗਠਿਤ ਕਰਨ ਦੇ ਤਰੀਕੇ ਨੂੰ ਬਦਲ ਦਿੰਦਾ ਹੈ।
ਜੇਕਰ ਤੁਸੀਂ ਆਪਣੀ ਸਿਹਤ ਸਬੰਧੀ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰਾਂ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com