ਨਵੀਂ ਦਿੱਲੀ : ਕੇਂਦਰ ਦੀ ਮੋਦੀ ਸਰਕਾਰ ਨੇ ਨੌਜਵਾਨਾਂ ਦਾ ਦਿਲ ਜਿੱਤਣ ਦੇ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ‘ਚ ਲੱਗੀ ਹੋਈ ਹੈ। ਗ੍ਰਹਿ ਮੰਤਰਾਲੇ, ਐੱਚ. ਆਰ. ਡੀ. ਮੰਤਰਾਲੇ ਅਤੇ ਏ. ਆਈ. ਸੀ. ਟੀ. ਈ. ਦੇ ਅਧਿਕਾਰੀ ਮਿਲ ਕੇ ਦੇਸ਼ ਦੇ ਵੱਖ-ਵੱਖ ਇੰਸਟੀਚਿਊਟਾਂ ‘ਚ ਜਾਣਗੇਂ। ਜਿਨ੍ਹਾਂ ‘ਚ ਕਸ਼ਮੀਰੀ ਵਿਦਿਆਰਥੀ ਪੜਦੇ ਹਨ। ਕਸ਼ਮੀਰੀ ਵਿਦਿਆਰਥੀਆਂ ਦੀ ਪਰੇਸ਼ਾਨੀ ਅਤੇ ਸਮੱਸਿਆਵਾਂ ਨੂੰ ਇਨ੍ਹਾਂ ਇੰਸਟੀਚਿਊਟਾਂ ਦੇ ਅਧਿਕਾਰੀ ਆਪ ਜਾ ਕੇ ਸੁਣਨਗੇਂ।
ਹਾਲ ਹੀ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਉਨ੍ਹਾਂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਸੀ। ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਸਪੈਸ਼ਲ ਸਕਾਰਲਸ਼ਿਪ ਨਾ ਮਿਲਣ ਨਾਲ ਰਾਜਸਥਾਨ ਅਤੇ ਦੇਸ਼ ਦੀਆਂ ਬਾਕੀ ਯੂਨੀਵਰਸਿਟੀਆਂ ‘ਚ ਪੜਾਈ ਛੱਡਣ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ। ਉਸ ਮੁਲਾਕਾਤ ਦੇ ਦੌਰਾਨ ਗ੍ਰਹਿ ਮੰਤਰੀ ਨੇ ਕਸ਼ਮੀਰ ਦੇ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਨਾ ਸਿਰਫ ਧਿਆਨ ਨਾਲ ਸੁਣਿਆ ਸੀ ਬਲਕਿ ਤੁਰੰਤ ਹੱਲ ਕਰਨ ਦਾ ਭਰੋਸਾ ਵੀ ਦਵਾਇਆ ਸੀ। ਇਸ ਮੀਟਿੰਗ ‘ਚ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਮੰਤਰਾਲੇ ਦੇ ਸਾਰੇ ਅਫਸਰ ਵੀ ਮੌਜੂਦ ਸਨ। ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਲੈ ਕੇ 8 ਸਤੰਬਰ ਨੂੰ ਗ੍ਰਹਿ ਮੰਤਰੀ ਨੇ ਐੱਚ. ਆਰ. ਡੀ. ਮੰਤਰਾਲੇ, ਏ. ਆਈ. ਸੀ. ਟੀ. ਈ. ਦੇ ਅਧਿਕਾਰੀਆਂ ਅਤੇ ਜੰਮੂ ਕਸ਼ਮੀਰ ਦੇ ਗ੍ਰਹਿ ਸਕੱਤਰ ਦੇ ਸਾਹਮਣੇ ਬੈਠ ਕੇ ਸਾਰੇ ਵਿਦਿਆਰਥੀਆਂ ਦੀ ਸਮੱਸਿਆ ਦਾ ਨਿਦਾਨ ਕੀਤਾ। ਜਿਸ ਨਾਲ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ।















