ਭੂਚਾਲ ਦੇ ਝਟਕਿਆਂ ਨਾਲ ਹਿੱਲੀ ਕੈਨੇਡਾ ਦੀ ਧਰਤੀ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ

1ਓਲੀਵਰ :  ਸ਼ਨੀਵਾਰ ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ 4.0 ਤੀਬਰਤਾ ਵਾਲਾ ਭੂਚਾਲ ਆਇਆ। ਕੈਨੇਡਾ ਦੀ ਭੂਚਾਲ ਏਜੰਸੀ ‘ਅਰਥਵੇਕਸ ਕੈਨੇਡਾ’ ਨੇ ਦੱਸਿਆ ਕਿ ਭੂਚਾਲ ਸਵੇਰੇ 9 ਵਜੇ ਪੇਟਿੰਕਟਨ (ਬ੍ਰਿਟਿਸ਼ ਕੋਲੰਬੀਆ) ਤੋਂ ਕਰੀਬ 40 ਕਿਲੋਮੀਟਰ ਓਲੀਵਰ ਸ਼ਹਿਰ ਦੇ ਨਜ਼ਦੀਕ ਆਇਆ ਅਤੇ ਇਸ ਦੇ ਝਟਕੇ ਪੂਰਬ ‘ਚ ਸਥਿਤ ਬਾਈਡਸਵਿਲੇ ਅਤੇ ਉੱਤਰ ‘ਚ ਲੇਕ ਕੰਟਰੀ ਤੱਕ ਮਹਿਸੂਸ ਕੀਤੇ ਗਏ। ਏਜੰਸੀ ਮੁਤਾਬਕ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 1 ਕਿਲੋਮੀਟਰ ਹੇਠਾਂ ਸੀ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸੇ ਸਾਲ 8 ਮਈ ਨੂੰ ਸੂਬੇ ਦੇ ਕਵੀਨ ਸ਼ਾਰਲੋਟ ‘ਚ ਵੀ 4.0 ਤੀਬਰਤਾ ਵਾਲਾ ਭੂਚਾਲ ਆਇਆ ਸੀ।