ਸੋਨੀ ਐਂਟਰਟੇਨਮੈਂਟ ਟੈਲੀਵਿਯਨ ‘ਤੇ ਦੇਸੀ ਗਾਇਕੀ ਦਾ ਰਿਐਲਿਟੀ ਸ਼ੋਅ ਸੁਪਰਸਟਾਰ ਸਿੰਗਰ 9 ਮਾਰਚ ਤੋਂ ਆਪਣੀ ਤੀਜੀ ਕਿਸ਼ਤ ਨਾਲ ਵਾਪਸੀ ਕਰ ਰਿਹਾ ਹੈ। ਭਾਰਤ ਦੇ ਨੌਜਵਾਨ ਗਾਇਕਾਂ ਦੇ ਸੰਗੀਤਕ ਜਨੂੰਨ ਲਈ ਰਾਹ ਖੋਲ੍ਹਦਾ ਹੋਇਆ ਸੀਜ਼ਨ 3 ਭਾਰਤੀ ਸੰਗੀਤ ਦੀ ਵਿਰਾਸਤ ਅਤੇ ਪਰੰਪਰਾ ਨੂੰ ਅੱਗੇ ਵਧਾਏਗਾ। ਇਸ ਸ਼ੋਅ ‘ਚ ਨੇਹਾ ਕੱਕੜ ਇੱਕ ਸੁਪਰ ਜੱਜ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
ਗਾਇਕੀ ਲਈ ਆਪਣੇ ਕਮਾਲ ਦੇ ਜਨੂੰਨ ਸਦਕਾ ਨੇਹਾ ਕੱਕੜ ਸ਼ੋਅ ‘ਚ ਨੌਜਵਾਨ ਗਾਇਕ ਪ੍ਰਤਿਭਾਵਾਂ ਲਈ ਇੱਕ ਆਦਰਸ਼ ਰੋਲ ਮਾਡਲ ਹੋਵੇਗੀ। ਨੇਹਾ ਦੇ ਨਾਲ ਇਹ ਸੰਗੀਤਕ ਹਸਤੀਆਂ ਸ਼ਾਮਿਲ ਹੋਣਗੀਆਂ: ਪਵਨਦੀਪ ਰਾਜਨ, ਅਰੁਣਿਤਾ ਕਾਂਜੀਲਾਲ, ਸਲਮਾਨ ਅਲੀ, ਮੁਹੰਮਦ ਦਾਨਿਸ਼ ਅਤੇ ਸਯਲੀ ਕਾਂਬਲੇ ਜੋ ਇੱਕ ਵਾਰ ਫ਼ਿਰ ਸ਼ੋਅ ‘ਚ ਕੈਪਟਨ ਦੇ ਰੂਪ ‘ਚ ਦਿਖਾਈ ਦੇਵੇਗਾ ਅਤੇ ਪ੍ਰਤੀਯੋਗੀਆਂ ਨਾਲ ਆਪਣੀਆਂ ਸਿੱਖਿਆਵਾਂ ਸਾਂਝੀਆਂ ਕਰੇਗਾ।
ਸੁਪਰਸਟਾਰ ਸਿੰਗਰ 3 ‘ਚ ਇੱਕ ਸੁਪਰ ਜੱਜ ਵਜੋਂ ਸ਼ਾਮਿਲ ਹੋਣ ਬਾਰੇ ਆਪਣੇ ਉਤਸ਼ਾਹ ਨੂੰ ਜ਼ਾਹਿਰ ਕਰਦਿਆਂ ਨੇਹਾ ਨੇ ਕਿਹਾ, “ਜਦੋਂ ਗੱਲ ਗਾਇਕੀ ਜਾਂ ਕਿਸੇ ਵੀ ਕਲਾ ਦੀ ਆਉਂਧੀ ਹੈ ਤਾਂ ਪ੍ਰਤਿਭਾ ਦੇ ਬੀਜ ਬਹੁਤ ਛੋਟੀ ਉਮਰ ‘ਚ ਹੀ ਬੀਜੇ ਜਾਂਦੇ ਹਨ। ਮੈਂ ਇਸ ਗੱਲ ਦੀ ਗੈਰੰਟੀ ਦੇ ਸਕਦੀ ਹਾਂ ਕਿਉਂਕਿ ਮੈਂ ਵੀ ਆਪਣਾ ਸੰਗੀਤਕ ਸਫ਼ਰ ਇੱਕ ਛੋਟੀ ਉਮਰ ‘ਚ ਸ਼ੁਰੂ ਕੀਤਾ ਸੀ। ਅਤੇ ਓਦੋਂ ਤੋਂ ਇਹ ਮੇਰੀ ਪ੍ਰਤਿਭਾ ਨੂੰ ਸਿੱਖਣ ਅਤੇ ਨਿਖਾਰਨ ਦਾ ਇੱਕ ਵਿਲੱਖਣ ਅਨੁਭਵ ਰਿਹਾ ਹੈ। ਸੁਪਰਸਟਾਰ ਸਿੰਗਰ ਨਾ ਸਿਰਫ਼ ਸਿੱਖਣ ਦਾ ਇੱਕ ਵਧੀਆ ਪਲੈਟਫ਼ੌਰਮ ਹੈ ਸਗੋਂ ਸਾਡੇ ਦੇਸ਼ ਦੀ ਨੌਜਵਾਨ ਸੰਗੀਤਕ ਪ੍ਰਤਿਭਾ ਨੂੰ ਹੁਲਾਰਾ ਦੇਣ ਲਈ ਇੱਕ ਆਦਰਸ਼ ਮਾਰਗਦਰਸ਼ਕ ਸ਼ਕਤੀ ਵੀ ਹੈ। ਮੈਂ ਸੁਪਰਸਟਾਰ ਸਿੰਗਰ 3 ‘ਤੇ ਸੁਪਰ ਜੱਜ ਦੇ ਤੌਰ ‘ਤੇ ਉਸ ਦੇ ਸਫ਼ਰ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ ਜਿੱਥੇ ਅਸੀਂ ਭਾਰਤ ਦੀ ਅਮੀਰ ਸੰਗੀਤਕ ਵਿਰਾਸਤ ਦਾ ਜਸ਼ਨ ਮਨਾਵਾਂਗੇ, ਅਸੀਂ ਇਸ ਦਾ ਸਨਮਾਨ ਕਰਾਂਗੇ ਅਤੇ ਨਵੇਂ ਸੰਗੀਤਕ ਹੁਨਰ ਦੀ ਖੋਜ ਕਰਾਂਗੇ ਜੋ ਕੱਲ੍ਹ ਦੀ ਵਿਰਾਸਤ ਬਣ ਜਾਣਗੇ।”
ਆਪਣੀਆਂ ਉਮੀਦਾਂ ਬਾਰੇ ਹੋਰ ਗੱਲ ਕਰਦਿਆਂ ਨੇਹਾ ਨੇ ਕਿਹਾ, “ਇੱਕ ਸੁਪਰ ਜੱਜ ਦੇ ਤੌਰ ‘ਤੇ ਮੈਂ ਇਨ੍ਹਾਂ ਨੌਜਵਾਨ ਗਾਇਕਾਂ ਦੇ ਵਿਕਾਸ ਨੂੰ ਦੇਖਣ ਅਤੇ ਉਨ੍ਹਾਂ ਦੀ ਕਲਾ ਨੂੰ ਨਿਖਾਰਨ ‘ਚ ਮਦਦ ਕਰਨ ਲਈ ਉਤਸੁਕ ਹਾਂ। ਮੇਰਾ ਮੰਨਣਾ ਹੈ ਕਿ ਸੰਗੀਤ ‘ਚ ਸੰਸਾਰ ਨੂੰ ਇਕਜੁਟ ਕਰਨ ਅਤੇ ਪ੍ਰੇਰਿਤ ਕਰਨ ਦੀ ਸ਼ਕਤੀ ਹੈ; ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਕਿ ਇਹ ਛੋਟੇ ਬੱਚੇ ਆਪਣੀ ਗਾਇਕੀ ਨਾਲ ਜਾਦੂ ਬਿਖੇਰਦੇ ਹਨ। ਸ਼ੋਅ ਦੀਆਂ ਔਡੀਸ਼ਨਾਂ ਦੌਰਾਨ ਅਸਾਧਾਰਣ ਪ੍ਰਤਿਭਾ ਨੂੰ ਦੇਖ ਕੇ ਮੈਂ ਸੀਜ਼ਨ ਦੇ ਪ੍ਰੀਮੀਅਰ ਲਈ ਉਤਸੁਕ ਹਾਂ ਅਤੇ ਮੈਨੂੰ ਯਕੀਨ ਹੈ ਕਿ ਉਹ ਪੂਰੇ ਦੇਸ਼ ਨੂੰ ਆਪਣੇ ਵੱਲ ਖਿੱਚਣਗੇ।”











