ਆਮ ਤੌਰ ‘ਤੇ ਲੋਕ ਕੱਚੇ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਗਰਮ ਕਰ ਲੈਂਦੇ ਹਨ ਤਾਂ ਕਿ ਜੋ ਬੈਕਟੀਰੀਆ ਹਨ, ਉਹ ਖਤਮ ਹੋ ਜਾਣ ਪਰ ਮਾਹਰਾਂ ਦਾ ਮੰਨਣਾ ਹੈ ਕਿ ਪੂਰੀ ਤਰ੍ਹਾਂ ਨਾਲ ਉਬਾਲ ਕੇ ਪੀਤਾ ਗਿਆ ਦੁੱਧ ਸਿਹਤ ਦੇ ਲਿਹਾਜ ਨਾਲ ਓਨਾ ਫ਼ਾਇਦੇਮੰਦ ਨਹੀਂ ਹੁੰਦਾ। ਜੇਕਰ ਦੁੱਧ ਦਾ ਪੂਰਾ ਫ਼ਾਇਦਾ ਲੈਣਾ ਹੈ ਤਾਂ ਜਰਮ ਰਹਿਤ ਮਤਲਬ ਮਲਾਈ ਜਾਂ ਕਰੀਮ ਸਮੇਤ ਹੀ ਪੀਓ। ਦੁੱਧ ‘ਚ ‘ਕੇਸੀਨ’ ਅਤੇ ‘ਵੇ’ (ਰੁੀਕਖ) 2 ਤਰ੍ਹਾਂ ਦੇ ਪ੍ਰੋਟੀਨ, ਵਿਟਾਮਿਨ (ਏ, ਡੀ, ਈ, ਕੇ) ਅਤੇ ਕੈਲਸ਼ੀਅਮ ਹੁੰਦੇ ਹਨ। ਜਦੋਂ ਅਸੀਂ ਦੁੱਧ ਨੂੰ ਉਬਾਲ ਆਉਣ ਤੱਕ ਗਰਮ ਕਰਦੇ ਹਾਂ ਤਾਂ ਇਸ ਨਾਲ ਵਿਟਾਮਿਨ ਅਤੇ ਕੈਲਸ਼ੀਅਮ ਦੀ ਮਾਤਰਾ ਨਸ਼ਟ ਹੋ ਜਾਂਦੀ ਹੈ। ਨਾਲ ਹੀ ਦੋਵੇਂ ਪ੍ਰੋਟੀਨ ਅਵਸਥਾ ਬਦਲ ਲੈਂਦੇ ਹਨ। ਇਸ ਨਾਲ ਦੁੱਧ ‘ਚ ਇਨ੍ਹਾਂ ਦਾ ਅਸਰ ਘੱਟ ਹੋ ਜਾਂਦਾ ਹੈ।
ਇਸ ਤਰ੍ਹਾਂ ਕਰੋ ਜਰਮ ਰਹਿਤ
ਦੁੱਧ ਨਿਕਲਣ ਤੋਂ ਬਾਅਦ ਉਸ ਨੂੰ 72 ਡਿਗਰੀ ਸੈਲਸੀਅਤ ‘ਤੇ ਕਰੀਬ 15 ਸੈਕਿੰਡ ਤੱਕ ਗਰਮ ਕਰਨਾ ਚਾਹੀਦਾ ਮਤਲਬ ਦੁੱਧ ‘ਚ ਉਬਾਲ ਆਉਣ ਦੇ ਕੁਝ ਮਿੰਟ ਪਹਿਲਾਂ ਹੀ ਉਸ ਨੂੰ ਉਤਾਰ ਲਵੋ ਅਤੇ ਤੁਰੰਤ ਠੰਡੇ ਸਥਾਨ ‘ਤੇ ਰੱਖੋ। ਗਰਮ ਕਰ ਕੇ ਠੰਡਾ ਕਰਨ ਨਾਲ ਦੁੱਧ ਜਰਮ ਰਹਿਤ ਹੋ ਜਾਂਦਾ ਹੈ। ਜਰਮ ਰਹਿਤ ਦੁੱਧ ‘ਚ ਉਸ ਦੇ ਪੌਸ਼ਟਿਕ ਗੁਣ ਤਾਂ ਰਹਿੰਦੇ ਹੀ ਹਨ, ਜੀਵਾਣੂੰ-ਕੀਟਾਣੂੰ ਵੀ ਨਹੀਂ ਪਨਪਦੇ।










