ਮਿਸੀਸਾਗਾ: ਦੱਖਣੀ ਅਫ਼ਰੀਕਾ ਦੇ ਮਹਾਨ ਤੇਜ਼ ਗੇਂਦਬਾਜ਼ ਐਲਨ ਡੌਨਲਡ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾ ਨੂੰ ਸਲਾਹ ਦਿੱਤੀ ਹੈ ਕਿ ਆਗਾਮੀ ਟੈੱਸਟ ਲੜੀ ‘ਚ ਸਟਾਰ ਖਿਡਾਰੀਆਂ ਨਾਲ ਸਜ਼ੀ ਭਾਰਤੀ ਬੱਲੇਬਾਜ਼ੀ ਲਾਈਨਅੱਪ ਦਾ ਮੁਕਾਬਲਾ ਕਰਨ ਦਾ ਉਸ ਦਾ ਮੰਤਰ ਫ਼ੁੱਲ ਲੈਂਥ ਗੇਂਦ ਕਰਨਾ ਅਤੇ ਸਟੰਪ ‘ਤੇ ਲਗਾਤਾਰ ਗੇਂਦਬਾਜ਼ੀ ਕਰਨਾ ਹੋਣਾ ਚਾਹੀਦਾ ਹੈ। ਡੌਨਲਡ ਨੇ 1996 ਤੇ 1999-2000 ‘ਚ ਭਾਰਤ ਦਾ ਦੌਰਾ ਕੀਤਾ ਸੀ, ਪਰ ਦੂਜੇ ਦੌਰ ‘ਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 2-0 ਨਾਲ ਹਰਾ ਦਿੱਤਾ ਸੀ ਜਿਸ ‘ਚ ਡੌਨਲਡ, ਸ਼ਾਨ ਪੌਲਕ, ਨੈਂਟੀ ਹੇਵਰਡ ਤੇ ਜੈਕ ਕੈਲਿਸ ਮੌਜੂਦ ਸਨ।
ਡੌਨਲਡ ਨੇ ਉਸ ਲੜੀ ਦੌਰਾਨ ਵਾਨਖੇੜੇ ਸਟੇਡੀਅਮ ‘ਚ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨੂੰ ਆਊਟ ਕੀਤਾ ਸੀ। ਹੁਣ ਉਹ ਗੇਂਦਬਾਜ਼ੀ ਕੋਚ ਹੈ ਅਤੇ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਜੇਮਜ਼ ਐਂਡਰਸਨ, ਓਲੀ ਰੌਬਿਨਸਨ ਅਤੇ ਹੋਰ ਗੇਂਦਬਾਜ਼ਾਂ ਲਈ ਕੀ ਚੀਜ਼ ਕਾਰਗਾਰ ਹੋ ਸਕਦੀ ਹੈ ਤਾਂ ਉਸ ਨੇ ਕਿਹਾ, ”ਹੈਂਸੀ ਕ੍ਰੋਨੇਯੇ ਤਦ ਕਪਤਾਨ ਸੀ ਤਾਂ ਸਾਡੀ ਮਾਨਸਿਕਤਾ ਹਮੇਸ਼ਾ ਹਮਲਾ ਕਰਨ ਦੀ ਹੁੰਦੀ ਸੀ।”












