CM ਮਾਨ ਨੇ ਬਰਸੀ ਮੌਕੇ ਲਾਲ ਬਹਾਦੁਰ ਸ਼ਾਸਤਰੀ ਨੂੰ ਕੀਤਾ ਪ੍ਰਣਾਮ, ਕੀਤਾ Tweet

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀ ਲਾਲ ਬਹਾਦੁਰ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ, ਜਿਨ੍ਹਾਂ ਵੱਲੋਂ ਜੈ ਜਵਾਨ-ਜੈ ਕਿਸਾਨ ਦਾ ਦਿੱਤਾ ਨਾਅਰਾ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ।
ਅੱਜ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਬਰਸੀ ਮੌਕੇ ਸਤਿਕਾਰ ਸਹਿਤ ਪ੍ਰਣਾਮ।