ਕਈ ਵਾਰ ਪੇਟ ਦੀ ਕਬਜ਼ ਦੇ ਕਾਰਣ ਜਾਂ ਦੰਦ ਦੇ ਨਾਲ ਜੀਭ ਕੱਟ ਜਾਣ ਕਰ ਕੇ ਮੂੰਹ ‘ਚ ਛਾਲੇ ਹੋ ਜਾਂਦੇ ਹਨ। ਵੈਸੇ ਤਾਂ ਮੂੰਹ ਦੇ ਛਾਲੇ ਹੋਣਾ ਆਮ ਗੱਲ ਹੈ ਪਰ ਇਸ ਸਮੇਂ ਕੁਝ ਵੀ ਖਾਣਾ ਪੀਣਾ ਬਹੁਤ ਹੀ ਮੁਸ਼ਕਿਲ ਲਗਦਾ ਹੈ। ਜੇਕਰ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਤਾਂ ਘਰ ‘ਚ ਹੀ ਇਸ ਦਾ ਇਲਾਜ ਕਰ ਸਕਦੇ ਹੋ।
1. ਮੁਲੱਠੀ ਂ ਮੁਲੱਠੀ ਦਾ ਕਾੜ੍ਹਾ ਬਣਾ ਕੇ ਠੰਡਾ ਕਰ ਕੇ ਛਾਣ ਲਓ। ਇਸ ਨਾਲ ਦਿਨ ‘ਚ 3-4 ਵਾਰ ਗਰਾਰੇ ਕਰਨ ਨਾਲ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ।
2. ਐਲੋਵੀਰਾ ਂ ਇਸ ਦਾ ਗੁੱਦਾ ਅਤੇ ਰਸ ਛਾਲਿਆਂ ‘ਤੇ ਲਗਾਉਣ ਨਾਲ ਦਰਦ ਤੋਂ ਅਰਾਮ ਮਿਲਦਾ ਹੈ ਅਤੇ ਛਾਲੇ ਵੀ ਜਲਦੀ ਠੀਕ ਹੋ ਜਾਂਦੇ ਹਨ।
3. ਨਾਰੀਅਲ ਪਾਣੀ ਂ ਨਾਰੀਅਲ ਪਾਣੀ ਨੂੰ ਮੂੰਹ ਦੇ ਛਾਲੇ ‘ਤੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਛਾਲੇ ਵੀ ਠੀਕ ਹੁੰਦੇ ਹਨ।
4. ਹਰੇ ਧਨੀਏ ਦਾ ਰਸ ਂ ਧਨੀਏ ਨੂੰ ਪਾਣੀ ‘ਚ ਉਬਾਲ ਲਓ। ਹੁਣ ਇਸ ਪਾਣੀ ਨੂੰ ਛਾਣ ਕੇ ਅਤੇ ਠੰਡਾ ਕਰ ਕੇ ਗਰਾਰੇ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
5. ਸ਼ਹਿਦ ਂ ਸ਼ਹਿਦ ਨੂੰ ਪਾਣੀ ਦੇ ਨਾਲ ਮਿਲਾ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
6. ਇਲਾਇਚੀ ਚੂਰਣ ਂ ਇਲਾਇਚੀ ਚੂਰਣ ਨੂੰ ਸ਼ਹਿਦ ‘ਚ ਮਿਲਾ ਕੇ ਲਾਰ ਟਪਕਾਉਣ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ।
7. ਅਮਰੂਦ ਦੇ ਪੱਤੇ ਂ ਅਮਰੂਦ ਦੇ ਪੱਤਿਆਂ ਨੂੰ ਉਬਾਲ ਕੇ ਕੁਰਲੀ ਕਰਨ ਨਾਲ ਗਲਾ ਅਤੇ ਜੀਭ ਸਾਫ਼ ਹੁੰਦੇ ਹਨ ਅਤੇ ਮੂੰਹ ਦੇ ਛਾਲੇ ਠੀਕ ਹੁੰਦੇ ਹਨ।










