ਮੁਰਾਦਾਬਾਦ- ਇਥੇ ਹਰਥਲਾ ਰੇਲਵੇ ਸਟੇਸ਼ਨ ‘ਤੇ ਪੰਜਾਬ ਜਾਣ ਵਾਲੀ ਇਕ ਮਾਲਗੱਡੀ ਪਟੜੀ ਤੋਂ ਉਤਰ ਗਈ, ਜਿਸ ਦੇ ਕਾਰਨ ਲਖਨਊ ਅਤੇ ਦਿੱਲੀ ਦੇ ਵਿਚ ਟ੍ਰੇਨ ਸਹੂਲਤਾਂ ‘ਚ ਰੁਕਾਵਟ ਆਈ ਹੈ। ਮੰਡਲ ਰੇਲ ਪ੍ਰਬੰਧਕ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਜਦੋਂ ਕੋਲੇ ਨਾਲ ਲੱਦੀ ਮਾਲਗੱਡੀ ਝਾਰਖੰਡ ਤੋਂ ਦਿੱਲੀ ਜਾ ਰਹੀ ਸੀ ਤਾਂ ਬੁੱਧਵਾਰ ਸ਼ਾਮ ਨੂੰ ਤਕਨੀਕੀ ਸਮੱਸਿਆ ਦੇ ਕਾਰਨ ਇਹ ਹਰਥਲਾ ਸਟੇਸ਼ਨ ‘ਤੇ ਰੁੱਕੀ। ਕੁਮਾਰ ਨੇ ਦੱਸਿਆ ਕਿ ਡਰਾਈਵਰਾਂ ਨੇ ਬ੍ਰੇਕ ਠੀਕ ਨਾ ਲਗਾਏ ਸਨ, ਜਿਸ ਕਾਰਨ ਗੱਡੀ ਚੱਲ ਪਈ ਅਤੇ ਗਾਰਡ ਦੇ ਡੱਬੇ ਸਮੇਤ 9 ਡੱਬੇ ਪਟੜੀ ਤੋਂ ਉਤਰ ਗਏ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਡਰਾਈਵਰ, ਲੋਕੋ ਨਿਰੀਖਕ, ਸਟੇਸ਼ਨ ਮਾਸਟਰ ਅਤੇ ਟ੍ਰੈਫਿਕ ਨਿਰੀਖਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਲਈ ਉੱਚ ਪੱਧਰੀ ਟੀਮ ਬਣਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮਾਲਗੱਡੀ ਦੇ ਪਟੜੀ ਨਾਲ ਉਤਰਨ ਦੇ ਕਾਰਨ ਹੋਏ ਵਿਤੀ ਨੁਕਸਾਨ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਮੁਰੰਮਤ ਦਾ ਕੰਮ ਜਾਰੀ ਹੈ।















