ਕੰਗਨਾ ਰਣੌਤ ਨੇ ਨਵਾਜ਼ੂਦੀਨ ਸਿੱਦੀਕੀ ਅਤੇ ਅਵਨੀਤ ਕੌਰ ਨਾਲ ਆਪਣੇ ਨਵੀਨਤਮ ਪ੍ਰੋਡਕਸ਼ਨ ਟੀਕੂ ਵੈੱਡਜ਼ ਸ਼ੇਰੂ ਦੀ ਸਫ਼ਲਤਾ ਦਾ ਜਸ਼ਨ ਮਨਾਇਆ। ਕੰਗਨਾ ਦੀ ਹਾਲੀਆ ਪ੍ਰੋਡਕਸ਼ਨ ਟੀਕੂ ਵੈੱਡਜ਼ ਸ਼ੇਰੂ ਕਾਫ਼ੀ ਸੁਰਖ਼ੀਆਂ ‘ਚ ਹੈ। ਨਵਾਜ਼ੂਦੀਨ ਸਿੱਦੀਕੀ ਅਤੇ ਅਵਨੀਤ ਕੌਰ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਜੋ ਕਿ ਕੁੱਝ ਦਿਨ ਪਹਿਲਾਂ ਹੀ OTT ਪਲੈਟਫ਼ੌਰਮ ‘ਤੇ ਰਿਲੀਜ਼ ਹੋਈ ਸੀ। ਕੰਗਨਾ ਨੇ ਮੁੰਬਈ ਦੇ ਜੁਹੂ ‘ਚ ਇੱਕ ਆਲੀਸ਼ਾਨ ਲਾਊਂਜ ‘ਚ ਇੱਕ ਸ਼ਾਨਦਾਰ ਸਮਾਗਮ ਦੀ ਮੇਜ਼ਬਾਨੀ ਕੀਤੀ। ਦੂਜੇ ਪਾਸੇ ਕੰਗਨਾ ਆਪਣੇ ਨਿਰਦੇਸ਼ਨ ਹੇਠ ਅਗਲੀ ਫ਼ਿਲਮ ਐਮਰਜੈਂਸੀ ਲੈ ਕੇ ਆ ਰਹੀ ਹੈ। ਫ਼ਿਲਮ ‘ਚ ਉਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।











