9 ਦਿਨ ਬਾਅਦ 44 ਕਾਂਗਰਸੀ ਵਿਧਾਇਕਾਂ ਦੀ ਘਰ ਵਾਪਸੀ, ਸਖ਼ਤ ਸੁਰੱਖਿਆ ‘ਚ ਬੰਗਲੁਰੂ ਤੋਂ ਗੁਜਰਾਤ ਆਏ

ਅਹਿਮਦਾਬਾਦ— ਰਾਜਸਭਾ ਚੋਣਾਂ ਤੋਂ ਪਹਿਲੇ ਗੁਜਰਾਤ ਤੋਂ ਬੰਗਲੁਰੂ ਸ਼ਿਫਟ ਕੀਤੇ ਗਏ 44 ਕਾਂਗਰਸੀ ਵਿਧਾਇਕਾਂ ਦੀ 9 ਦਿਨ ਬਾਅਦ ਘਰ ਵਾਪਸੀ ਹੋ ਗਈ ਹੈ। ਸਾਰੇ ਕਾਂਗਰਸ ਵਿਧਾਇਕ ਅੱਜ ਵਾਪਸ ਅਹਿਮਦਾਬਾਦ ਪੁੱਜ ਗਏ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਰਾਜਸਭਾ ਚੋਣਾਂ ਲਈ ਗੁਜਰਾਤ ਵਿਧਾਨਸਭਾ ‘ਚ ਵੋਟਿੰਗ ਹੋਣੀ ਹੈ। ਅਹਿਮਦਾਬਾਦ ਪੁੱਜਣ ਦੇ ਬਾਅਦ ਵਿਧਾਇਕਾਂ ਨੂੰ ਇਕ ਰਿਸੋਰਟ ‘ਚ ਰੱਖਿਆ ਜਾਵੇਗਾ ਤਾਂ ਜੋ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਰੱਖੜੀ ਦਾ ਤਿਉਹਾਰ ਮਨਾਂ ਸਕਣ। ਇਸੀ ਰਿਸੋਰਟ ਤੋਂ ਸਾਰੇ ਕਾਂਗਰਸ ਵਿਧਾਇਕ ਮੰਗਲਵਾਰ ਨੂੰ ਸਿੱਧੇ ਵਿਧਾਨਸਭਾ ਜਾ ਕੇ ਰਾਜਸਭਾ ਚੋਣਾਂ ਲਈ ਵੋਟ ਕਰਨਗੇ।
ਕਾਂਗਰਸ ਵਿਧਾਇਕ ਬੰਗਲੁਰੂ ਦੇ ਜਿਸ ਰਿਸੋਰਟ ‘ਚ ਰੁੱਕੇ ਸਨ ਉਹ ਕਰਨਾਟਕ ਦੇ ਊਰਜਾ ਮੰਤਰੀ ਡੀ.ਕੇ ਸ਼ਿਵਕੁਮਾਰ ਦਾ ਹੈ। ਉਨ੍ਹਾਂ ਦੀ ਜਾਇਦਾਦ ‘ਤੇ 4 ਦਿਨ ਤੱਕ ਛਾਪੇਮਾਰੀ ਦੇ ਬਾਅਦ ਜਾਂਚ ਏਜੰਸੀਆਂ ਨੇ 10 ਕਰੋੜ ਤੋਂ ਜ਼ਿਆਦਾ ਦੀ ਰਕਮ ਵੀ ਬਰਾਮਦ ਕੀਤੀ ਹੈ। ਇਸ ਤੋਂ ਪਹਿਲੇ ਕਾਂਗਰਸ ਪਾਰਟੀ 6 ਵਿਧਾਇਕ ਨੇ ਪਾਰਟੀ ਛੱਡ ਦਿੱਤੀ ਸੀ, ਜਿਨ੍ਹਾਂ ‘ਚੋਂ 3 ਵਿਧਾਇਕ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਇਸ ਦੇ ਬਾਅਦ ਕਾਂਗਰਸ ਨੇ ਆਪਣੇ 44 ਵਿਧਾਇਕਾਂ ਬੰਗਲੁਰੂ ਸ਼ਿਫਟ ਕਰ ਦਿੱਤੇ ਸਨ।
ਕਾਂਗਰਸ ਨੇ ਭਾਜਪਾ ‘ਤੇ ਰਾਜਸਭਾ ਚੋਣਾਂ ਤੋਂ ਪਹਿਲੇ ਵਿਧਾਇਕਾਂ ਦੀ ਖਰੀਦ-ਫਰੋਖਤ ਅਤੇ ਉਨ੍ਹਾਂ ਡਰਾਉਣ-ਧਮਕਾਉਣ ਦਾ ਦੋਸ਼ ਵੀ ਲਗਾਇਆ ਹੈ। ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਇਕ ਪ੍ਰਤੀਨਿਧੀ ਮੰਡਲ ਚੋਣ ਆਯੋਗ ‘ਚ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਚੁੱਕਿਆ ਹੈ। ਦੱਸ ਦਈਏ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਨੇਤਾ ਪ੍ਰਤੀ ਪੱਖ ਸ਼ਕਰ ਸਿੰਘ ਬਾਘੇਲਾ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿੱਖਾ ਦਿੱਤਾ ਅਤੇ ਉਸ ਦੇ ਬਾਅਦ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਸੀ।