ਬਿਜ਼ਨੈੱਸ ਡੈਸਕ: ਵਿੱਤ ਮੰਤਰਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਲਗਾਤਾਰ 7ਵਾਂ ਬਜਟ ਪੇਸ਼ ਕੀਤਾ। ਉਨ੍ਹਾਂ ਦਾ 1 ਘੰਟੇ 23 ਮਿੰਟ ਲੰਬਾ ਭਾਸ਼ਣ ਸੈਲਰੀਡ ਕਲਾਸ ਲਈ ਥੋੜ੍ਹੀ ਰਾਹਤ ਲੈ ਕੇ ਆਇਆ। ਨਿਊ ਟੈਕਸ ਰਿਜੀਮ ਚੁਣ ਵਾਲਿਆਂ ਲਈ 7.75 ਲੱਖ ਤਕ ਦੀ ਆਮਦਨ ਟੈਕਸ ਫ਼ਰੀ ਹੋ ਗਈ ਹੈ। ਮਤਲਬ ਉਨ੍ਹਾਂ ਨੂੰ 17.5 ਹਜ਼ਾਰ ਰੁਪਏ ਦਾ ਫ਼ਾਇਦਾ ਹੋਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਸਲੈਬ ‘ਚ ਬਦਲਾਅ ਅਤੇ ਸਟੈਂਡਰਡ ਡਿਡਕਸ਼ਨ ਦੀ ਰਕਮ ‘ਚ ਵਾਧੇ ਤੋਂ ਬਾਅਦ ਲੋਕਾਂ ਨੂੰ ਇਨਕਮ ਟੈਕਸ ‘ਚ 17,500 ਰੁਪਏ ਤੱਕ ਦਾ ਫਾਇਦਾ ਮਿਲੇਗਾ।
New Tax Regime ਤਹਿਤ ਹੁਣ ਸਾਲਾਨਾ 3 ਤੋਂ 7 ਲੱਖ ਰੁਪਏ ਆਮਦਨ ‘ਤੇ 5 ਫ਼ੀਸਦੀ ਟੈਕਸ ਲੱਗੇਗਾ। ਅਜੇ ਤਕ 3 ਤੋਂ 6 ਲੱਖ ਰੁਪਏ ਦੀ ਆਮਦਨ ਵਾਲਿਆਂ ‘ਤੇ 5 ਫ਼ੀਸਦੀ ਟੈਕਸ ਲਗਾਇਆ ਜਾਂਦਾ ਸੀ। ਭਾਵ ਇਸ ਸਲੈਬ ਵਿਚ ਇਕ ਲੱਖ ਰੁਪਏ ਦਾ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ 3 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ ਪਹਿਲਾਂ ਵਾਂਗ ਕੋਈ ਟੈਕਸ ਨਹੀਂ ਲੱਗੇਗਾ। ਪੁਰਾਣੀ ਟੈਕਸ ਪ੍ਰਣਾਲੀ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਨਵੀਂ ਟੈਕਸ ਪ੍ਰਣਾਲੀ ਦੇ ਹੋਰ ਸਲੈਬਾਂ ਵਿਚ ਵੀ ਬਦਲਾਅ ਕੀਤੇ ਗਏ ਹਨ। ਹੁਣ 7 ਤੋਂ 10 ਲੱਖ ਰੁਪਏ ਦੀ ਆਮਦਨ ‘ਤੇ 10 ਫੀਸਦੀ ਟੈਕਸ ਲਗਾਇਆ ਜਾਵੇਗਾ। ਇਸ ਤੋਂ ਪਹਿਲਾਂ 6 ਤੋਂ 9 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ 10 ਫੀਸਦੀ ਆਮਦਨ ਟੈਕਸ ਲਗਾਇਆ ਜਾਂਦਾ ਸੀ। ਇਸ ਦੇ ਨਾਲ ਹੀ 10 ਤੋਂ 12 ਲੱਖ ਰੁਪਏ ਦੀ ਆਮਦਨ ‘ਤੇ 15 ਫੀਸਦੀ ਟੈਕਸ ਦੇਣਾ ਹੋਵੇਗਾ। ਪਹਿਲਾਂ ਇਹ ਟੈਕਸ ਸਲੈਬ 9 ਤੋਂ 12 ਲੱਖ ਰੁਪਏ ਦੀ ਆਮਦਨ ਲਈ ਸੀ।
ਇਸ ਦੇ ਨਾਲ ਹੀ ਪਹਿਲਾਂ ਦੀ ਤਰ੍ਹਾਂ 12 ਤੋਂ 15 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ 20 ਫੀਸਦੀ ਟੈਕਸ ਦੇਣਾ ਹੋਵੇਗਾ ਅਤੇ ਪਹਿਲਾਂ ਦੀ ਤਰ੍ਹਾਂ 15 ਲੱਖ ਰੁਪਏ ਤੋਂ ਜ਼ਿਆਦਾ ਦੀ ਆਮਦਨ ‘ਤੇ 30 ਫੀਸਦੀ ਟੈਕਸ ਦੇਣਾ ਹੋਵੇਗਾ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ਨਵੀਂ ਟੈਕਸ ਪ੍ਰਣਾਲੀ ਤਹਿਤ ਸਟੈਂਡਰਡ ਡਿਡਕਸ਼ਨ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਸਲੈਬ ‘ਚ ਬਦਲਾਅ ਅਤੇ ਸਟੈਂਡਰਡ ਡਿਡਕਸ਼ਨ ਦੀ ਰਕਮ ‘ਚ ਵਾਧੇ ਤੋਂ ਬਾਅਦ ਲੋਕਾਂ ਨੂੰ ਇਨਕਮ ਟੈਕਸ ‘ਚ 17,500 ਰੁਪਏ ਤੱਕ ਦਾ ਫਾਇਦਾ ਮਿਲੇਗਾ।
ਪੁਰਾਣੀ ਟੈਕਸ ਪ੍ਰਣਾਲੀ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਯਾਨੀ ਪਹਿਲਾਂ ਦੀ ਤਰ੍ਹਾਂ 0-2.5 ਲੱਖ ਰੁਪਏ ਦੀ ਸਾਲਾਨਾ ਤਨਖਾਹ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਸ ਤੋਂ ਬਾਅਦ 2.5 ਲੱਖ ਰੁਪਏ ਤੋਂ 5 ਲੱਖ ਰੁਪਏ ਦੀ ਆਮਦਨ ‘ਤੇ 20 ਫ਼ੀਸਦੀ ਟੈਕਸ ਅਤੇ 10 ਲੱਖ ਰੁਪਏ ਤੋਂ ਵੱਧ ਦੀ ਆਮਦਨ ‘ਤੇ 30 ਫੀਸਦੀ ਟੈਕਸ ਦੇਣਾ ਹੋਵੇਗਾ।
ਇਨਕਮ ਟੈਕਸ ਐਕਟ ਦੀ ਕੀਤੀ ਜਾਵੇਗੀ ਸਮੀਖਿਆ
ਵਿੱਤ ਮੰਤਰੀ ਨੇ ਕਿਹਾ ਕਿ ਇਨਕਮ ਟੈਕਸ ਐਕਟ, 1961 ਦੀ 6 ਮਹੀਨਿਆਂ ਵਿਚ ਸਮੀਖਿਆ ਕੀਤੀ ਜਾਵੇਗੀ। ਇਸ ਦਾ ਉਦੇਸ਼ ਐਕਟ ਨੂੰ ਪੜ੍ਹਨ ਅਤੇ ਸਮਝਣ ਵਿੱਚ ਆਸਾਨ ਬਣਾਉਣਾ ਹੈ। ਨਾਲ ਹੀ, ਵਿਵਾਦਾਂ ਅਤੇ ਮੁਕੱਦਮੇਬਾਜ਼ੀ ਵਿਚ ਵੀ ਕਮੀ ਆਵੇਗੀ।