600 ਡਾਂਸਰਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਜੈਕੀ ਭਗਨਾਨੀ

Image Courtesy :punjabi.bollywoodtadka

ਕੋਰੋਨਾ ਕਾਲ ਦੇ ਇਸ ਬੁਰੇ ਦੌਰ ‘ਚ ਫ਼ਿਲਮ ਉਦਯੋਗ ਦੇ ਲੋਕਾਂ ਨੇ ਹਜ਼ਾਰਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਹੈ। ਹਾਲ ਹੀ ‘ਚ ਅਦਾਕਾਰ-ਨਿਰਮਾਤਾ ਜੈਕੀ ਭਗਨਾਨੀ ਕੋਵਿਡ-19 ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ ‘ਆਲ ਇੰਡੀਆ ਫ਼ਿਲਮ ਟੈਲੀਵਿਜ਼ਨ ਐਂਡ ਇਵੈਂਟਸ ਡਾਂਸਰਜ਼ ਐਸੋਸੀਏਸ਼ਨ ਦੇ 600 ਡਾਂਸਰਾਂ ਦੇ ਪਰਿਵਾਰਾਂ ਵੱਲ ਮਦਦ ਦਾ ਹੱਥ ਵਧਾਇਆ ਹੈ। ਉਨ੍ਹਾਂ ਨੂੰ ਇੱਕ ਮਹੀਨੇ ਦੇ ਰਾਸ਼ਨ ਦਾ ਸਾਰਾ ਸਾਮਾਨ ਡੋਨੇਟ ਕੀਤਾ ਹੈ। ਡਾਂਸਰਾਂ ਨੂੰ ਕੋਰੋਨਾ ਆਫ਼ਤ ਦਾ ਵੱਡਾ ਨੁਕਸਾਨ ਭੁਗਤਨਾ ਪੈ ਰਿਹਾ ਹੈ ਕਿਉਂਕਿ ਪ੍ਰੋਡਕਸ਼ਨ ਅਤੇ ਈਵੈਂਟ ਦਾ ਕੰਮ ਲਗਭਗ ਚਾਰ ਮਹੀਨਿਆਂ ਤੋਂ ਰੁਕਿਆ ਹੋਇਆ ਹੈ। ਜੈਕੀ ਭਗਨਾਨੀ ਨੇ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। ਇੱਕ ਲੈਬਲ ਦੇ ਰੂਪ ‘ਚ ਜੈਕੀ ਦਾ ਜੇ ਜਸਟ ਮਿਊਜ਼ਿਕ ਕਈ ਸੰਗੀਤ ਵੀਡੀਓ ਲਈ ਸੰਗੀਤਕਾਰਾਂ ਸਮੇਤ ਡਾਂਸਰਾਂ ਨਾਲ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਅਦਾਕਾਰ-ਨਿਰਮਾਤਾ ਨੇ BMC ਅਧਿਕਾਰੀਆਂ ਨੂੰ 1000 ਤੋਂ ਜ਼ਿਆਦਾ PPE ਕਿੱਟਾਂ ਡੋਨੇਟ ਕੀਤੀਆਂ ਸਨ।
ਅਦਾਕਾਰ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਜੈਕੀ ਜਲਦ ਹੀ ਅਕਸ਼ੈ ਕੁਮਾਰ ਨਾਲ ਫ਼ਿਲਮ ਬੈੱਲ ਬੌਟਮ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਹਾਲ ਕੋਰੋਨਾਵਾਇਰਸ ਕਾਰਨ ਸ਼ੂਟਿੰਗ ਬੰਦ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ‘ਚ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਫ਼ਿਲਮ ‘ਚ ਜੈਕੀ ਨਾਲ ਵਾਣੀ ਕਪੂਰ, ਲਾਰਾ ਦੱਤਾ ਤੇ ਹੁਮਾ ਕੁਰੈਸ਼ੀ ਵੀ ਨਜ਼ਰ ਆਵੇਗੀ।