ਰੋਹਿਤ ਨੂੰ MI ਦੀ ਕਪਤਾਨੀ ਤੋਂ ਹਟਾਉਣ ਦੇ ਸਪੱਸ਼ਟੀਕਰਨ ‘ਤੇ ਪਤਨੀ ਰਿਤਿਕਾ ਨੇ ਕੀਤਾ ਕੁਮੈਂਟ, ਮਚਿਆ ਬਵਾਲ

ਵੈਨਕੂਵਰ: ਮੁੰਬਈ ਇੰਡੀਅਨਜ਼ ਨੇ ਨਾ ਸਿਰਫ਼ ਹਾਰਦਿਕ ਪੰਡਯਾ ਨੂੰ ਦੋ ਸਾਲ ਬਾਅਦ ਮੁੰਬਈ ਇੰਡੀਅਨਜ਼ ਟੀਮ ‘ਚ ਦੁਬਾਰਾ ਸ਼ਾਮਿਲ ਕੀਤਾ ਹੈ ਸਗੋਂ ਉਸ ਨੂੰ ਤਰੱਕੀ ਦੇ ਕੇ IPL 2024 ਦੇ ਆਗਾਮੀ ਸੀਜ਼ਨ ਲਈ ਰੋਹਿਤ ਸ਼ਰਮਾ ਦੀ ਜਗ੍ਹਾ ਟੀਮ ਦੀ ਕਪਤਾਨੀ ਵੀ ਸੌਂਪੀ ਗਈ। ਇਸ ਕਾਰਨ ਪ੍ਰਸ਼ੰਸਕਾਂ ਵਲੋਂ ਫ਼ਰੈਂਚਾਇਜ਼ ਦੀ ਭਾਰੀ ਆਲੋਚਨਾ ਹੋਈ ਸੀ, ਪਰ ਮੁੱਖ ਕੋਚ ਮਾਰਕ ਬਾਊਚਰ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਇਸ ਕਦਮ ਨੂੰ ਇੱਕ ਕ੍ਰਿਕੇਟਿੰਗ ਫ਼ੈਸਲਾ ਕਰਾਰ ਦਿੱਤਾ। ਇੰਟਰਵਿਊ ਦੇ ਵੀਡੀਓ ਦੇ ਹੇਠਾਂ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਦੁਆਰਾ ਕੀਤਾ ਗਿਆ ਇੱਕ ਕੌਮੈਂਟ ਇਸ ਇੰਟਰਵਿਊ ‘ਚੋਂ ਵਾਇਰਲ ਹੋ ਰਿਹਾ ਹੈ।
ਸਾਬਕਾ MI ਕਪਤਾਨ ਨੇ 2022 ਅਤੇ 2023 ‘ਚ ਬੱਲੇ ਨਾਲ ਸਾਧਾਰਨ ਸੀਜ਼ਨਾਂ ਦਾ ਸਾਹਮਣਾ ਕੀਤਾ, ਕ੍ਰਮਵਾਰ 120.18 ਦੀ ਸਟ੍ਰਾਈਕ ਰੇਟ ਨਾਲ ਸਿਰਫ਼ 268 ਦੌੜਾਂ ਬਣਾਈਆਂ ਅਤੇ 132.80 ਦੀ ਸਟ੍ਰਾਈਕ ਰੇਟ ਨਾਲ 332 ਦੌੜਾਂ ਬਣਾਈਆਂ। ਰੋਹਿਤ ਨੂੰ ਕਪਤਾਨੀ ਤੋਂ ਹਟਾਉਣ ‘ਤੇ ਬਾਊਚਰ ਨੇ ਇੰਟਰਵਿਊ ‘ਚ ਕਿਹਾ, ”ਮੈਨੂੰ ਲੱਗਦਾ ਹੈ ਕਿ ਇਹ ਕ੍ਰਿਕਟ ਨਾਲ ਜੁੜਿਆ ਇੱਕ ਵੱਡਾ ਫ਼ੈਸਲਾ ਹੈ, ਅਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਇਸ ਨਾਲ ਇੱਕ ਖਿਡਾਰੀ ਦੇ ਰੂਪ ‘ਚ ਰੋਹਿਤ ਦਾ ਬਿਹਤਰੀਨ ਪ੍ਰਦਰਸ਼ਨ ਸਾਹਮਣੇ ਆਵੇਗਾ।”
ਰੋਹਿਤ ਦੀ ਪਤਨੀ ਰਿਤਿਕਾ ਸਜਦੇਹ ਨੇ ਇੰਸਟਾਗ੍ਰਾਮ ‘ਤੇ ਟਿੱਪਣੀ ਕਰ ਕੇ ਇੱਕ ਵੱਡੇ ਵਿਵਾਦ ਦਾ ਸੰਕੇਤ ਦਿੱਤਾ ਹੈ ਜਿੱਥੇ ਆਪਣਾ ਇੱਕ ਪੌਡਕਾਸਟ ਸ਼ੇਅਰ ਕਰਦੇ ਹੋਏ ਕਿਹਾ ਗਿਆ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਗ਼ਲਤ ਹੋ ਗਈਆਂ ਹਨ। ਰਿਤਿਕਾ ਨੇ ਟਿੱਪਣੀ ਕੀਤੀ, ”ਇਸ ‘ਚ ਬਹੁਤ ਸਾਰੀਆਂ ਗ਼ਲਤੀਆਂ ਹਨ ਅਤੇ ਇਸ ਤਬਦੀਲੀ ਨੂੰ ਪ੍ਰਸ਼ੰਸਕਾਂ ਦਾ ਧਿਆਨ ਖਿੱਚਣ ‘ਚ ਦੇਰ ਨਹੀਂ ਲੱਗੀ।”
ਖ਼ਾਸ ਤੌਰ ‘ਤੇ ਹਾਰਦਿਕ ਪੰਡਯਾ ਦੀ ਕਪਤਾਨੀ ਦੀ ਘੋਸ਼ਣਾ ਦੇ ਅਧਿਕਾਰਿਕ ਹੋਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਜਸਪ੍ਰੀਤ ਬੁਮਰਾਹ ਵਰਗੇ ਲੋਕਾਂ ਨੇ ਵੀ ਆਪਣੇ ਇੰਸਟਾਗ੍ਰਾਮ ਐਕਾਉਂਟਸ ‘ਤੇ ਗੁਪਤ ਸਟੋਰੀਆਂ ਪੋਸਟ ਕੀਤੀਆਂ, ਪਰ ਫ਼ਿਰ ਜਲਦੀ MI ਨੇ ਅਸਿੱਧੇ ਤੌਰ ‘ਤੇ ਸਪੱਸ਼ਟ ਕੀਤਾ ਕਿ ਖਿਡਾਰੀਆਂ ਅਤੇ ਟੀਮ ਵਿਚਕਾਰ ਸਭ ਕੁਝ ਠੀਕ ਹੈ। ਇਸ ਮਾਮਲੇ ਨੂੰ ਬਾਰੇ ਓਦੋਂ ਤੋਂ ਲੈ ਕੇ ਹੁਣ ਤਕ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਰਿਤਿਕਾ ਦੀ ਟਿੱਪਣੀ ਤੋਂ ਪਤਾ ਲੱਗਦਾ ਹੈ ਕਿ ਰੋਹਿਤ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਪਰਦੇ ਦੇ ਪਿੱਛੇ ਸਭ ਕੁਝ ਠੀਕ ਨਹੀਂ ਚੱਲ ਰਿਹਾ, ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ IPL-2024 ‘ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹੈ।