ਈਸ਼ਾਨ ਕਿਸ਼ਨ ਨੂੰ ਟੀਮ ‘ਚ ਵਾਪਸੀ ਲਈ ਹੁਣ ਪਵੇਗਾ ਖੇਡਣਾ – ਦ੍ਰਾਵਿੜ

ਸਰੀ: ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਵਿਕਟਕੀਪਰ ਈਸ਼ਾਨ ਕਿਸ਼ਨ ਨੂੰ ਰਾਸ਼ਟਰੀ ਟੀਮ ‘ਚ ਚੋਣ ਲਈ ਵਿਚਾਰ ਕਰਨ ਲਈ ਕਿਸੇ ਤਰ੍ਹਾਂ ਦੀ ਕ੍ਰਿਕਟ ਖੇਡਣੀ ਜ਼ਰੂਰ ਸ਼ੁਰੂ ਕਰਨੀ ਪਵੇਗੀ। ਦ੍ਰਾਵਿੜ ਤੋਂ ਜਦੋਂ ਕਿਸ਼ਨ ਦੇ ਕੌਮਾਂਤਰੀ ਤੇ ਘਰੇਲੂ ਕ੍ਰਿਕਟ ਤੋਂ ਲੰਬੀ ਬ੍ਰੇਕ ਦੇ ਬਾਰੇ ‘ਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਸ ਖਿਡਾਰੀ ਨੇ ਖ਼ੁਦ ਬ੍ਰੇਕ ਮੰਗੀ ਸੀ।
ਵਰਨਣਯੋਗ ਹੈ ਕਿ ਕੁਝ ਹੀ ਸਮੇਂ ਪਹਿਲਾਂ ਤਕ ਸਾਰੇ ਸਵਰੂਪਾਂ ‘ਚ ਭਾਰਤੀ ਟੀਮ ਦਾ ਨਿਯਮਿਤ ਮੈਂਬਰ ਰਿਹਾ ਕਿਸ਼ਨ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦਸੰਬਰ ‘ਚ ਦੱਖਣੀ ਅਫ਼ਰੀਕਾ ਦੌਰੇ ਦੇ ਵਿਚਾਲਿਓਂ ਬ੍ਰੇਕ ਮੰਗਣ ਤੋਂ ਬਾਅਦ ਤੋਂ ਖੇਡ ਤੋਂ ਦੂਰ ਹੈ। ਉਹ ਭਾਰਤ ਲਈ ਪਿਛਲੀ ਵਾਰ ਨਵੰਬਰ ‘ਚ ਖੇਡਿਆ ਸੀ। ਉਹ ਮੌਜੂਦਾ ਰਣਜੀ ਟਰਾਫ਼ੀ ‘ਚ ਝਾਰਖੰਡ ਲਈ ਵੀ ਅਜੇ ਖੇਡ ਨਹੀਂ ਰਿਹਾ।