ਆਰਟੀਕਲ 370 ‘ਚ ਯਾਮੀ ਅਤੇ ਪ੍ਰੀਆ ਮਣੀ ਦੀ ਜੋੜੀ

ਹਾਲ ਹੀ ‘ਚ ਫ਼ਿਲਮ ਆਰਟੀਕਲ 370 ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ਤੋਂ ਬਾਅਦ ਇਹ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਸ਼ੈਲੀ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਫ਼ਿਲਮ ਦੇ ਟੀਜ਼ਰ ‘ਚ ਦੋ ਪਾਵਰਹਾਊਸ ਅਭਿਨੇਤਰੀਆਂ ਯਾਮੀ ਗੌਤਮ ਅਤੇ ਪ੍ਰੀਆ ਮਣੀ ਨਜ਼ਰ ਆਈਆਂ। ਤੁਹਾਨੂੰ ਦੱਸ ਦੇਈਏ ਕਿ ਇਹ ਜੋੜੀ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਵੇਗੀ।
ਯਾਮੀ ਆਪਣੀ ਬਹੁਮੁਖੀ ਪ੍ਰਤਿਭਾ ਲਈ ਜਾਣੀ ਜਾਂਦੀ ਹੈ ਜਿਸ ਨੇ ਵਿੱਕੀ ਡੋਨਰ, ਉੜੀ: ਦਾ ਸਰਜੀਕਲ ਸਟ੍ਰਾਈਕ ਅਤੇ ਬਾਲਾ ਵਰਗੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਪ੍ਰੀਆ ਮਣੀ ਨੇ ਜਵਾਨ, ਪਰੂਥੀਵੀਰਨ ਵਰਗੀਆਂ ਫ਼ਿਲਮਾਂ ਅਤੇ ਦਾ ਫ਼ੈਮਿਲੀ ਮੈਨ ਵਰਗੀਆਂ ਵੈੱਬ-ਸੀਰੀਜ਼ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਜਯੋਤੀ ਦੇਸ਼ਪਾਂਡੇ, ਆਦਿਤਿਆ ਧਰ ਅਤੇ ਲੋਕੇਸ਼ ਧਰ ਦੁਆਰਾ ਨਿਰਮਿਤ ਇਹ ਫ਼ਿਲਮ 23 ਫ਼ਰਵਰੀ ਨੂੰ ਰਿਲੀਜ਼ ਹੋਵੇਗੀ।