ਨਾਸ਼ਤੇ ‘ਚ ਸਮੂਦੀ ਦੇ ਹੈਰਾਨੀਜਨਕ ਫ਼ਾਇਦੇ

ਜਦੋਂ ਅਸੀਂ ਸਵੇਰੇ ਜਲਦੀ ‘ਚ ਹੁੰਦੇ ਹਾਂ ਤਾਂ ਸਾਡੇ ਕੋਲ ਨਾਸ਼ਤਾ ਬਣਾਉਣ ਤੇ ਖਾਣ ਦਾ ਸਮਾਂ ਨਹੀਂ ਹੁੰਦਾ। ਅਜਿਹੀ ਸਥਿਤੀ ‘ਚ ਲੋਕ ਅਕਸਰ ਜਾਂ ਤਾਂ ਨਾਸ਼ਤਾ ਛੱਡ ਦਿੰਦੇ ਹਨ ਜਾਂ ਜਲਦੀ ਨਾਸ਼ਤੇ ਦੀ ਰੈਸਿਪੀ ਲੱਭਦੇ ਹਨ ਜੋ ਸਿਹਤਮੰਦ ਵੀ ਹੋਵੇ, ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਸਵੇਰੇ ਜਲਦੀ ਕੀ ਬਣਾਇਆ ਜਾਵੇ।
ਜੇਕਰ ਤੁਸੀਂ ਵੀ ਅਕਸਰ ਇਸ ਸਵਾਲ ਨਾਲ ਜੂਝਦੇ ਹੋ ਤਾਂ ਤੁਸੀਂ ਸਮੂਦੀ ਬਣਾਉਣ ‘ਤੇ ਵਿਚਾਰ ਕਰ ਸਕਦੇ ਹੋ। ਇਹ ਬਹੁਤ ਸਿਹਤਮੰਦ ਹੈ ਅਤੇ ਜਲਦੀ ਤਿਆਰ ਹੋ ਜਾਂਦੀ ਹੈ। ਇੰਨਾ ਹੀ ਨਹੀਂ, ਤੁਸੀਂ ਇਸ ਤੋਂ ਕਈ ਹੋਰ ਫ਼ਾਇਦੇ ਵੀ ਲੈ ਸਕਦੇ ਹੋ। ਇਸ ਲਈ ਅੱਜ ਇਸ ਲੇਖ ‘ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਾਸ਼ਤੇ ‘ਚ ਸਮੂਦੀ ਦੇ ਸੇਵਨ ਦੇ ਕੀ ਫ਼ਾਇਦੇ ਹੋ ਸਕਦੇ ਹਨ-
ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਂਦੀ ਹੈ: ਦੋਂ ਤੁਸੀਂ ਸਵੇਰੇ ਸਮੂਦੀ ਬਣਾਉਂਦੇ ਹੋ ਤਾਂ ਇਹ ਤੁਹਾਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੀ ਹੈ। ਦਰਅਸਲ ਇਸ ਨੂੰ ਬਣਾਉਂਦੇ ਸਮੇਂ ਕਈ ਤਰ੍ਹਾਂ ਦੇ ਫ਼ਲ, ਸਬਜ਼ੀਆਂ, ਦੁੱਧ, ਦਹੀਂ, ਮੇਵੇ, ਬੀਜ ਅਤੇ ਓਟਸ ਆਦਿ ਸ਼ਾਮਿਲ ਕੀਤੇ ਜਾਂਦੇ ਹਨ ਜਿਨ੍ਹਾਂ ‘ਚ ਵਾਇਟਾਮਿਨਜ਼, ਮਿਨਰਲਜ਼, ਪ੍ਰੋਟੀਨਜ਼, ਫ਼ਾਈਬਰ ਆਦਿ ਹੁੰਦੇ ਹਨ। ਇਸ ਨਾਲ ਤੁਹਾਡੇ ਸ਼ਰੀਰ ਨੂੰ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਇੱਕ ਸਮੂਦੀ ਤੋਂ ਮਿਲ ਜਾਂਦੇ ਹਨ।
ਐਕਟਿਵ ਮਹਿਸੂਸ ਕਰਾਵੇ: ਜੇਕਰ ਤੁਸੀਂ ਨਾਸ਼ਤੇ ‘ਚ ਸਮੂਦੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਨੂੰ ਕਿਰਿਆਸ਼ੀਲ ਤੇ ਊਰਜਾਵਾਨ ਮਹਿਸੂਸ ਕਰਵਾਉਂਦੀ ਹੈ। ਦਰਅਸਲ ਇਸ ‘ਚ ਵਰਤੇ ਜਾਣ ਵਾਲੇ ਤੱਤ ਵਾਇਟਾਮਿਨਜ਼, ਖਣਿਜ, ਫ਼ਾਈਬਰ, ਕਾਰਬੋਹਾਈਡ੍ਰੇਟ, ਪ੍ਰੋਟੀਨਜ਼ ਅਤੇ ਸਿਹਤਮੰਦ ਚਰਬੀ ਆਦਿ ਪ੍ਰਦਾਨ ਕਰਦੇ ਹਨ ਜਿਸ ਨਾਲ ਸ਼ਰੀਰ ਕਾਫ਼ੀ ਊਰਜਾਵਾਨ ਅਤੇ ਤਾਜ਼ਗੀ ਮਹਿਸੂਸ ਕਰਦਾ ਹੈ।
ਸ਼ਰੀਰ ਨੂੰ ਮਿਲਦੀ ਹੈ ਹਾਈਡ੍ਰੇਸ਼ਨ: ਨਾਸ਼ਤੇ ‘ਚ ਸਮੂਦੀ ਦੇ ਸੇਵਨ ਨਾਲ ਸ਼ਰੀਰ ਦੇ ਹਾਈਡ੍ਰੇਸ਼ਨ ਪੱਧਰ ਨੂੰ ਬਣਾਈ ਰੱਖਣਾ ਵਧੀਆ ਤਰੀਕਾ ਹੈ। ਦਰਅਸਲ ਜਦੋਂ ਤੁਸੀਂ ਰਾਤ ਦੀ ਲੰਬੀ ਨੀਂਦ ਤੋਂ ਬਾਅਦ ਸਵੇਰੇ ਉੱਠਦੇ ਹੋ ਤਾਂ ਤੁਹਾਡੇ ਸ਼ਰੀਰ ਨੂੰ ਹਾਈਡ੍ਰੇਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਫ਼ਲ, ਸਬਜ਼ੀਆਂ, ਦੁੱਧ, ਦਹੀਂ ਆਦਿ ਦੀ ਮਦਦ ਨਾਲ ਬਣਾਈ ਗਈ ਸਮੂਦੀ ਤੁਹਾਨੂੰ ਦਿਨ ਭਰ ਹਾਈਡ੍ਰੇਟ ਮਹਿਸੂਸ ਕਰਨ ‘ਚ ਮਦਦ ਕਰਦੀ ਹੈ।
ਪਾਚਨ ਕਿਰਿਆ ਲਈ ਹੈ ਫ਼ਾਇਦੇਮੰਦ: ਸਮੂਦੀ ਦੇ ਸੇਵਨ ਨਾਲ ਪਾਚਨ ਕਿਰਿਆ ਨੂੰ ਵੀ ਬਹੁਤ ਫ਼ਾਇਦਾ ਹੁੰਦਾ ਹੈ। ਅਸਲ ‘ਚ ਸਮੂਦੀ ‘ਚ ਫ਼ਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਅੰਤੜੀ ਪ੍ਰਣਾਲੀ ਨੂੰ ਨਿਯਮਿਤ ਕਰਨ ਤੇ ਅੰਤੜੀਆਂ ਦੀ ਸਿਹਤ ਨੂੰ ਸੁਧਾਰਨ ‘ਚ ਬਹੁਤ ਮਦਦ ਕਰਦੀ ਹੈ। ਜੋ ਲੋਕ ਨਾਸ਼ਤੇ ‘ਚ ਸਮੂਦੀ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਪਾਚਨ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਬਣਾਉਣੀ ਆਸਾਨ
ਅਕਸਰ ਲੋਕ ਨਾਸ਼ਤੇ ‘ਚ ਅਜਿਹੀਆਂ ਚੀਜ਼ਾਂ ਬਣਾਉਣ ਤੋਂ ਬਚਦੇ ਹਨ ਜਿਨ੍ਹਾਂ ਨੂੰ ਬਣਾਉਣ ‘ਚ ਕਾਫ਼ੀ ਪਰੇਸ਼ਾਨੀ ਹੁੰਦੀ ਹੈ ਜਾਂ ਕਾਫ਼ੀ ਸਮਾਂ ਲੱਗਦਾ ਹੈ। ਇਸ ਪੱਖੋਂ ਵੀ ਸਮੂਦੀ ਦਾ ਸੇਵਨ ਕਰਨਾ ਇੱਕ ਚੰਗਾ ਵਿਕਲਪ ਹੈ। ਤੁਸੀਂ ਆਪਣੀ ਪਸੰਦ ਦੇ ਫ਼ਲ, ਸਬਜ਼ੀਆਂ, ਮੇਵੇ, ਬੀਜ, ਓਟਸ ਜਾਂ ਦੁੱਧ ਆਦਿ ਦੀ ਮਦਦ ਨਾਲ ਕੁੱਝ ਸਕਿੰਟਾਂ ‘ਚ ਸਮੂਦੀ ਬਣਾ ਸਕਦੇ ਹੋ ਅਤੇ ਇਸ ਦਾ ਆਨੰਦ ਮਾਣ ਸਕਦੇ ਹੋ।
ਸ਼ਾਮਿਲ ਕਰੋ ਕਈ ਚੀਜ਼ਾਂ
ਜ਼ਿਆਦਾਤਰ ਲੋਕ ਸ਼ਿਕਾਇਤ ਕਰਦੇ ਹਨ ਕਿ ਉਹ ਹਰ ਰੋਜ਼ ਨਾਸ਼ਤੇ ‘ਚ ਇਕੋ ਕਿਸਮ ਦਾ ਭੋਜਨ ਖਾ ਕੇ ਬੋਰ ਹੋ ਜਾਂਦੇ ਹਨ। ਅਜਿਹੀ ਸਥਿਤੀ ‘ਚ ਸਮੂਦੀ ਦਾ ਸੇਵਨ ਕਰੋ। ਤੁਸੀਂ ਹਰ ਰੋਜ਼ ਫ਼ਲ, ਸਬਜ਼ੀਆਂ, ਮੇਵੇ ਆਦਿ ਬਦਲਦੇ ਰਹਿੰਦੇ ਹੋ। ਇਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਸਮੂਦੀਜ਼ ਦਾ ਆਨੰਦ ਲੈ ਸਕੋਗੇ ਜਿਸ ਨਾਲ ਤੁਹਾਨੂੰ ਬਹੁਤ ਚੰਗਾ ਮਹਿਸੂਸ ਹੋਵੇਗਾ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com