ਹੁਣ ਵਟਸਐਪ ਚੈਨਲ ’ਤੇ ਆਉਣਗੇ DGP ਗੌਰਵ ਯਾਦਵ, ਮਿਲਣਗੀਆਂ ਅਹਿਮ ਸੂਚਨਾਵਾਂ

ਜਲੰਧਰ –ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਹੁਣ ਵਟਸਐਪ ਚੈਨਲ ’ਤੇ ਆਉਣਗੇ ਤਾਂ ਜੋ ਸੋਸ਼ਲ ਮੀਡੀਆ ’ਤੇ ਲੋਕਾਂ ਤਕ ਪਹੁੰਚ ਬਣਾਈ ਜਾ ਸਕੇ। ਉਨ੍ਹਾਂ ਵੱਲੋਂ ਪੰਜਾਬ ਪੁਲਸ ਨਾਲ ਸਬੰਧਤ ਅਹਿਮ ਸੂਚਨਾਵਾਂ ਵਟਸਐਪ ਚੈਨਲ ’ਤੇ ਸ਼ੇਅਰ ਕੀਤੀਆਂ ਜਾਣਗੀਆਂ ਤਾਂ ਜੋ ਇਹ ਲੋਕਾਂ ਤਕ ਪਹੁੰਚ ਸਕਣ।
ਹੁਣ ਤਕ ਡੀ. ਜੀ. ਪੀ. ਫੇਸਬੁੱਕ ਅਤੇ ਟਵਿੱਟਰ ’ਤੇ ਪੰਜਾਬ ਪੁਲਸ ਅਤੇ ਆਪਣੀਆਂ ਸਾਰੀਆਂ ਸੂਚਨਾਵਾਂ ਸ਼ੇਅਰ ਕਰਿਆ ਕਰਦੇ ਸਨ ਪਰ ਹੁਣ ਸਾਰੀਆਂ ਸੂਚਨਾਵਾਂ ਵਟਸਐਪ ਚੈਨਲ ’ਤੇ ਵੀ ਮਿਲਣਗੀਆਂ। ਡੀ. ਜੀ. ਪੀ. ਦੇ ਵਟਸਐਪ ਚੈਨਲ ਨਾਲ ਹੁਣ ਤਕ 1000 ਤੋਂ ਵੱਧ ਲੋਕ ਜੁੜ ਚੁੱਕੇ ਹਨ। ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਡੀ. ਜੀ. ਪੀ. ਨੇ ਇਹ ਕਦਮ ਵੱਧ ਤੋਂ ਵੱਧ ਜਨਤਾ ਨਾਲ ਸੰਪਰਕ ਕਾਇਮ ਕਰਨ ਦੇ ਮਕਸਦ ਨਾਲ ਚੁੱਕਿਆ ਹੈ।