ਹਰਿਆਣਾ: ਫਰੀਦਾਬਾਦ ‘ਚ STF ਅਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੋਲੀਬਾਰੀ ‘ਚ ਹੋਇਆ ਜ਼ਖ਼ਮੀ

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ‘ਚ ਵੀਰਵਾਰ ਨੂੰ ਸਪੈਸ਼ਲ ਟਾਸਕ ਫੋਰਸ (STF) ਅਤੇ ਹਥੌੜਾ ਗੈਂਗ ਦੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ। ਦੋਹਾਂ ਪਾਸਿਓਂ ਕਈ ਰਾਊਂਡ ਗੋਲੀਬਾਰੀ ਹੋਈ। ਇਸ ਦੌਰਾਨ ਬਦਮਾਸ਼ ਦੇ ਪੈਰ ‘ਚ ਗੋਲੀ ਲੱਗੀ। ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਫੜ ਲਿਆ। ਉਸ ਨੂੰ ਇਲਾਜ ਲਈ ਬਾਦਸ਼ਾਹ ਖਾਨ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਵਿਚ ਜ਼ਖ਼ਮੀ ਹੋਇਆ ਬਦਮਾਸ਼ ਪਲਵਲ ਦਾ ਰਹਿਣ ਵਾਲਾ ਮਨੀਸ਼ ਹੈ, ਜੋ ਗੁਰੂਗ੍ਰਾਮ ਦੇ ਸੋਹਾਨਾ ਥਾਣੇ ਵਿਚ ਵਾਂਟੇਡ ਹੈ। ਉਸ ‘ਤੇ 10 ਹਜ਼ਾਰ ਰੁਪਏ ਦਾ ਇਨਾਮ ਹੈ। ਪਲਵਲ ਦੀ STF ਉਸ ਦੇ ਪਿੱਛੇ ਲੱਗੀ ਹੋਈ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਦਮਾਸ਼ ਪੱਲਾ ਇਲਾਕੇ ਵਿਚ ਰਹਿ ਰਿਹਾ ਹੈ। ਜਦੋਂ STF ਦੀ ਟੀਮ ਉਸ ਨੂੰ ਫੜਨ ਲਈ ਪਹੁੰਚੀ ਤਾਂ ਦੋਸ਼ੀ ਨੇ ਫਾਇਰਿੰਗ ਕਰ ਦਿੱਤੀ। ਜਿਸ ਦੇ ਜਵਾਬ ਵਿਚ STF ਨੇ ਵੀ ਫਾਇਰਿੰਗ ਕੀਤੀ। ਫਾਇਰਿੰਗ ‘ਚ ਬਦਮਾਸ਼ ਨੂੰ ਗੋਲੀ ਲੱਗੀ ਅਤੇ ਉਹ ਉੱਥੇ ਡਿੱਗ ਪਿਆ। ਫਿਰ ਟੀਮ ਨੇ ਉਸ ਨੂੰ ਦਬੋਚ ਲਿਆ ਅਤੇ ਹਸਪਤਾਲ ਲੈ ਆਈ।