ਸਲਮਾਨ ਨੇ ਭਾਣਜੀ ਅਲੀਜ਼ੇ ਦੀ ਫ਼ਿਲਮ ਦੀ ਕੀਤੀ ਤਾਰੀਫ਼

ਫ਼ਿਲਮ ਟਾਈਗਰ-3 ਦੀ ਕਾਮਯਾਬੀ ਦੇ ਜਸ਼ਨ ਮਨਾ ਰਹੇ ਅਦਾਕਾਰ ਸਲਮਾਨ ਖ਼ਾਨ ਨੇ ਹਾਲ ਹੀ ‘ਚ ਕਿਹਾ ਕਿ ਉਸ ਨੂੰ ਖ਼ੁਸ਼ੀ ਹੈ ਕਿ ਉਸ ਦੀ ਭਾਣਜੀ ਅਲੀਜ਼ੇ ਅਗਨੀਹੋਤਰੀ ਦੀ ਪਹਿਲੀ ਫ਼ਿਲਮ ਫ਼ੱਰੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸਲਮਾਨ ਨੇ ਕਿਹਾ, ”ਅਲੀਜ਼ੇ ਨੇ ਫ਼ੱਰੇ ਰਾਹੀਂ ਫ਼ਿਲਮ ਜਗਤ ‘ਚ ਪੈਰ ਧਰਿਆ ਹੈ ਅਤੇ ਉਸ ਦੀ ਫ਼ਿਲਮ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ।”
ਦੱਸਣਯੋਗ ਹੈ ਕਿ ਸਲਮਾਨ ਖ਼ਾਨ ਨੇ ਇਸ ਫ਼ਿਲਮ ਦੇ ਪਰਦੇ ਪਿਛਲੇ ਕੁੱਝ ਵੀਡੀਓਜ਼ ਵੀ ਇੰਸਟਾਗ੍ਰਾਮ ‘ਤੇ ਸਾਂਝੇ ਕੀਤੇ ਹਨ। ਇਨ੍ਹਾਂ ਵੀਡੀਓਜ਼ ਨੂੰ ਉਸ ਨੇ ਕੈਪਸ਼ਨ ਦਿੱਤੀ, ”ਫ਼ੱਰੇ ‘ਦੇ ਸੈੱਟ ਤੋਂ ਕੁੱਝ ਪਰਦੇ ਪਿਛਲੇ ਦ੍ਰਿਸ਼ ਸਾਂਝੇ ਕਰ ਰਿਹਾਂ।” ਉਸ ਨੇ ਆਪਣੀ ਭਾਣਜੀ ਅਲੀਜ਼ੇ ਦੀ ਫ਼ਿਲਮ ਫ਼ੱਰੇ ਦੇ ਮੁੰਬਈ ‘ਚ ਕਰਵਾਏ ਗਏ ਗ੍ਰੈਂਡ ਪ੍ਰੀਮੀਅਰ ‘ਚ ਵੀ ਸ਼ਿਰਕਤ ਕੀਤੀ ਸੀ। ਸਲਮਾਨ ਨੇ ਇਸ ਪ੍ਰੀਮੀਅਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ ਜਿਨ੍ਹਾਂ ‘ਚ ਉਹ ਫ਼ੱਰੇ ਦੀ ਸਟਾਰ ਕਾਸਟ ਨਾਲ ਦਿਖਾਈ ਦੇ ਰਿਹਾ ਸੀ।
ਉਸ ਪ੍ਰੀਮੀਅਰ ਮੌਕੇ ਕਿਆਰਾ ਅਡਵਾਨੀ, ਅਨੰਨਿਆ ਪਾਂਡੇ, ਕੈਟਰੀਨਾ ਕੈਫ਼ ਤੋਂ ਇਲਾਵਾ ਸਨੀ ਦਿਓਲ ਨੇ ਵੀ ਸ਼ਿਰਕਤ ਕੀਤੀ ਸੀ। ਇਸ ਤੋਂ ਪਹਿਲਾਂ ਸਲਮਾਨ ਨੇ ਗੋਆ ‘ਚ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ (IFFA) ‘ਚ ਵੀ ਸ਼ਮੂਲੀਅਤ ਕੀਤੀ ਸੀ। ਦੱਸਣਯੋਗ ਹੈ ਕਿ ਫ਼ੱਰੇ ਦਾ ਨਿਰਦੇਸ਼ਨ ਕੌਮੀ ਐਵਾਰਡ ਜੇਤੂ ਫ਼ਿਲਮਸਾਜ਼ ਸੌਮੇਂਦਰ ਪਾਂਧੀ ਨੇ ਕੀਤਾ ਹੈ।