ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1513

ਸ਼ਾਇਦ ਤੁਹਾਨੂੰ ਬੱਸ ਦਾ ਕੋਈ ਵੱਖਰਾ ਰੂਟ ਲੈ ਲੈਣਾ ਚਾਹੀਦਾ ਹੈ। ਸ਼ਾਇਦ ਤੁਹਾਨੂੰ ਕਿਸੇ ਵੱਖਰੇ ਰਸਤੇ ‘ਤੇ ਤੁਰ ਕੇ ਦੇਖਣਾ ਚਾਹੀਦਾ ਹੈ ਜਾਂ ਕੋਈ ਵੱਖਰੀ ਕਾਰ ਚਲਾਉਣੀ ਚਾਹੀਦੀ ਹੈ ਜਾਂ ਫ਼ਿਰ ਕਿਸੇ ਵੱਖਰੀ ਰੇਲਗੱਡੀ ‘ਚ ਸਫ਼ਰ ਕਰ ਸਕਦੇ ਹੋ ਤੁਸੀਂ। ਜਾਂ ਹੋ ਸਕਦਾ ਹੈ ਕਿ ਜਿਹੜੀ ਯਾਤਰਾ ਤੁਹਾਨੂੰ ਸੱਚਮੁੱਚ ਬਦਲਣ ਦੀ ਲੋੜ ਹੈ, ਉਹ ਮਨੋਵਿਗਿਆਨਕ ਹੈ ਨਾ ਕਿ ਦੁਨਿਆਵੀ। ਕੀ ਤੁਸੀਂ ਹਮੇਸ਼ਾ ਉਸੇ ਪੁਰਾਣੇ ਮਾਨਸਿਕ ਮਾਰਗ ਰਾਹੀਂ ਇੱਕ ਵਿਚਾਰ ਤੋਂ ਦੂਜੇ ਤਕ ਯਾਤਰਾ ਕਰਦੇ ਹੋ? ਹਰ ਵਾਰ ਜਦੋਂ ਤੁਸੀਂ ਉਸੇ ਪੁਰਾਣੇ ਵਿਸ਼ੇ ਬਾਰੇ ਸੋਚਦੇ ਹੋ ਤਾਂ ਕੀ ਤੁਸੀਂ ਉਸੇ ਇੱਕ ਬਹੁਤ ਹੀ ਸਮਾਨ ਜਿਹੇ ਸਿੱਟੇ ‘ਤੇ ਨਹੀਂ ਪਹੁੰਚ ਜਾਂਦੇ? ਚੀਜ਼ਾਂ ਨੂੰ ਉਸੇ ਥੱਕੇ ਹੋਏ, ਅਨੁਮਾਨਿਤ ਤਰੀਕੇ ਨਾਲ ਜਾਰੀ ਰੱਖਣ ਦੀ ਕੋਈ ਲੋੜ ਨਹੀਂ। ਜੇਕਰ ਤੁਸੀਂ ਸੱਚਮੁੱਚ ਇੱਕ ਨਵਾਂ ਰਾਹ ਲੱਭ ਰਹੇ ਹੋ ਤਾਂ ਉਹ ਤੁਹਾਨੂੰ ਜ਼ਰੂਰ ਲੱਭ ਜਾਵੇਗਾ।
ਮਾੜੀਆਂ ਅਤੇ ਚੰਗੀਆਂ ਚੀਜ਼ਾਂ ਹਮੇਸ਼ਾ ਵੱਖਰੀਆਂ ਚੀਜ਼ਾਂ ਨਹੀਂ ਹੁੰਦੀਆਂ। ਸਾਰੇ ਸਿੱਕਿਆਂ ਦੇ ਦੋ ਪਾਸੇ ਹੁੰਦੇ ਹਨ। ਸਾਰੀਆਂ ਸਥਿਤੀਆਂ ਦੇ ਫ਼ਾਇਦੇ ਅਤੇ ਨੁਕਸਾਨ ਹੁੰਦੇ ਹਨ। ਅਸੀਂ ਇਹ ਭੁੱਲ ਜਾਂਦੇ ਹਾਂ। ਅਸੀਂ, ਉਦਾਹਰਣ ਦੇ ਤੌਰ ‘ਤੇ, ਇੱਕ ਲਾਟਰੀ ਦੀ ਜਿੱਤ ਨੂੰ ਚੰਗੇ ਵਜੋਂ ਦੇਖਦੇ ਹਾਂ। ਅਸੀਂ ਕਿਸੇ ਪਿਆਰੇ ਵਿਅਕਤੀ ਜਾਂ ਚੀਜ਼ ਦੇ ਗੁਆਚਣ ਨੂੰ ਬੁਰਾ ਸਮਝਦੇ ਹਾਂ। ਪਰ ਗ਼ਮ ‘ਚ ਵੀ ਮਿਠਾਸ ਹੁੰਦੀ ਹੈ, ਠੀਕ ਓਵੇਂ ਜਿਵੇਂ ਕਈ ਵਾਰ ਕਿਸੇ ਅਜਿਹੀ ਸਥਿਤੀ ‘ਚ ਇੱਕ ਛੁਪਿਆ ਹੋਇਆ ਦਰਦ ਹੋ ਸਕਦਾ ਹੈ ਜਿਸ ਤੋਂ ਅਸੀਂ ਖ਼ੁਸ਼ੀ ਦੀ ਉਮੀਦ ਲਾਈ ਬੈਠੇ ਹੋਈਏ। ਆਪਣੇ ਭਾਵਨਾਤਮਕ ਜੀਵਨ ‘ਚ ਮੌਜੂਦਾ ਵਿਕਾਸ ਨੂੰ ਸਤਹੀ ਰੂਪ ‘ਚ ਨਾ ਦੇਖਣ ਦੀ ਕੋਸ਼ਿਸ਼ ਕਰੋ। ਡੂੰਘੇ ਵਿਚਾਰਾਂ ਬਾਰੇ ਸੋਚੋ, ਅਤੇ ਤੁਸੀਂ ਬੁੱਧੀਮਾਨ ਚੋਣਾਂ ਕਰੋਗੇ।
ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਤੋਂ ਪਰ੍ਹਾਂ ਜਾ ਸਕਦੇ ਹੋ। ਤੁਹਾਨੂੰ ਪੂਰੀ ਆਜ਼ਾਦੀ ਹੈ। ਕੋਈ ਵੀ ਤੁਹਾਨੂੰ ਆਲੇ ਦੁਆਲੇ ਰਹਿਣ ਅਤੇ ਮੁਸ਼ਕਿਲ ਸਥਿਤੀ ਨਾਲ ਸੰਘਰਸ਼ ਕਰਨ ਲਈ ਮਜਬੂਰ ਨਹੀਂ ਕਰ ਰਿਹਾ। ਜੇਕਰ ਤੁਸੀਂ ਪਿੱਛੇ ਹਟਣ ਦਾ ਫ਼ੈਸਲਾ ਕਰਦੇ ਹੋ ਤਾਂ ਕੋਈ ਵੀ ਤੁਹਾਡੇ ਬਾਰੇ ਬੁਰਾ ਨਹੀਂ ਸੋਚੇਗਾ। ਦਰਅਸਲ, ਜ਼ਿਆਦਾਤਰ ਲੋਕ ਹੈਰਾਨੀ ਪ੍ਰਗਟ ਕਰਨਗੇ ਕਿ ਤੁਸੀਂ ਪਹਿਲਾਂ ਹੀ ਅਜਿਹਾ ਕਿਓਂ ਨਹੀਂ ਕੀਤਾ। ਤੁਹਾਡੇ ਅੰਦਰ ਕੋਈ ਚੀਜ਼, ਪਰ, ਅਜਿਹਾ ਵਿਕਲਪ ਲੈਣ ਲਈ ਤਿਆਰ ਨਹੀਂ। ਕੀ ਤੁਸੀਂ ਅਜਿਹੀ ਨਿਹਚਾ ਅਤੇ ਵਫ਼ਾਦਾਰੀ ਲਈ ਮੂਰਖ ਸੱਦੇ ਜਾਵੋਗੇ? ਬਿਲਕੁਲ ਨਹੀਂ – ਜਿਵੇਂ ਕਿ ਘਟਨਾਵਾਂ ਜਲਦੀ ਹੀ ਖ਼ੁਸ਼ੀ ਨਾਲ ਪ੍ਰਦਰਸ਼ਿਤ ਕਰਨਗੀਆਂ। ਤੁਹਾਡੀ ਕਰਤੱਵ ਦੀ ਭਾਵਨਾ, ਦਰਅਸਲ ਜਿੰਨਾ ਤੁਹਾਨੂੰ ਅਹਿਸਾਸ ਹੈ, ਤੁਹਾਡੇ ਲਈ ਉਸ ਤੋਂ ਕਿਸੇ ਜ਼ਿਆਦਾ ਚੰਗਾ ਕਰ ਰਹੀ ਹੈ।
ਕਿੰਨਾ ਕੁ ਆਸਵੰਦ ਹੈ ਤੁਹਾਡਾ ਦਿਲ? ਮੌਕਿਆਂ ਨਾਲ ਕਿੰਨਾ ਭਰਪੂਰ ਹੈ ਤੁਹਾਡਾ ਭਵਿੱਖ? ਇਹ ਪਤਾ ਲਗਾਉਣ ਲਈ ਤਿਆਰ ਰਹੋ। ਤੁਹਾਨੂੰ ਆਪਣੇ ਆਪ ‘ਚ ਉਸ ਹੱਦ ਤਕ ਵਿਸ਼ਵਾਸ ਕਰਨ ਦੀ ਲੋੜ ਹੈ ਜਿੱਥੇ ਤੁਸੀਂ ਕਿਸੇ ਅਜਿਹੇ ਰਸਤੇ ਦੀ ਵੀ ਪੜਚੋਲ ਕਰਨ ਲਈ ਪੂਰੀ ਤਰ੍ਹਾਂ ਬੇਖ਼ੌਫ਼ ਹੋ ਕੇ ਤਿਆਰ ਹੋ ਜਾਵੋ ਜਿਸ ਪੰਧ ‘ਤੇ ਤੁਰਨੋਂ ਤੁਸੀਂ ਆਮ ਤੌਰ ‘ਤੇ ਡਰਦੇ ਹੋ। ਡਰਨ ਵਾਲੇ ਲੋਕ ਤੰਗ ਵਿਚਾਰਾਂ ਨਾਲ ਸੋਚਦੇ ਹਨ, ਅਤੇ ਉਸੇ ਸੋਚ ਅਨੁਸਾਰ ਹੀ ਆਪਣਾ ਜੀਵਨ ਜੀਉਂਦੇ ਹਨ ਜੋ ਓਨੀ ਲਾਭਕਾਰੀ ਨਹੀਂ ਹੁੰਦੀ ਜਿੰਨੀ ਹੋ ਸਕਦੀ ਹੈ। ਉਹ ਆਪਣੇ ਜਾਣੇ-ਪਛਾਣੇ ਮਾਰਗਾਂ ਤੋਂ ਦੂਰ ਭਟਕਣ ਦੀ ਹਿੰਮਤ ਨਹੀਂ ਕਰਦੇ, ਅਤੇ ਇਸ ਤਰ੍ਹਾਂ ਉਹ ਬਹੁਤ ਘੱਟ ਹੀ ਸ਼ਾਨਦਾਰ ਖੋਜਾਂ ਕਰਦੇ ਹਨ। ਪਰ ਤੁਸੀਂ ਇੱਕ ਖ਼ਾਸ ਡਰ ਨੂੰ ਭੁਲਾਉਣ ਵਾਲੇ ਹੋ … ਅਤੇ ਆਪਣੇ ਭਾਵਨਾਤਮਕ ਜੀਵਨ ‘ਚ ਇੱਕ ਸ਼ਾਨਦਾਰ ਲਾਭ ਪ੍ਰਾਪਤ ਕਰਨ ਵਾਲੇ।
ਕਈ ਵਾਰ ਅਜਿਹੇ ਸਮੇਂ ਆਉਂਦੇ ਹਨ ਜਦੋਂ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਲੋਕਾਂ ਵੱਲ ਦੇਖਣ ਦੀ ਲੋੜ ਪੈਂਦੀ ਹੈ, ਅਤੇ ਉਹ ਤੁਹਾਡੀ ਬੋਲੀ ਬੋਲਣੀ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਤਾਂ ਉਹ ਤੁਹਾਡੇ ਮਨ ਨੂੰ ਪੜ੍ਹ ਲੈਂਦੇ ਹਨ ਅਤੇ ਤੁਹਾਨੂੰ ਪੁੱਛੇ ਬਿਨਾਂ ਹੀ ਬੁੱਝ ਲੈਂਦੇ ਹਨ ਕਿ ਤੁਹਾਨੂੰ ਕੀ ਚਾਹੀਦਾ ਹੈ। ਫ਼ਿਰ ਕਈ ਅਜਿਹੇ ਮੌਕੇ ਵੀ ਆਉਂਦੇ ਨੇ ਜਦੋਂ ਇੰਝ ਜਾਪਦੈ ਜਿਵੇਂ ਤੁਸੀਂ ਫ਼ਾਰਸੀ ਬੋਲ ਰਹੇ ਹੋਵੋ ਕਿਉਂਕਿ ਕਿਸੇ ਨੂੰ ਕੋਈ ਵੀ ਗੱਲ ਸਮਝ ਹੀ ਨਹੀਂ ਆਉਂਦੀ। ਕੁਝ ਵੀ ਉਂਝ ਕੰਮ ਨਹੀਂ ਕਰਦਾ ਜਿਵੇਂ ਉਸ ਨੂੰ ਕਰਨਾ ਚਾਹੀਦੈ। ਸਭ ਕੁਝ ਲਗਭਗ ਅਵਿਸ਼ਵਾਸ਼ਯੋਗ ਹੱਦ ਤਕ ਮੂਰਖਤਾ ਭਰਪੂਰ ਜਾਪਦਾ ਹੈ। ਤੁਹਾਡੇ ਕੋਲ ਸੁਣਨ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਦੀ ਇੱਕ ਅਦੁੱਤੀ ਸ਼ਕਤੀ ਹੈ – ਪਰ ਕੇਵਲ ਤਾਂ ਹੀ ਜੇ ਤੁਸੀਂ ਉਸ ਚੀਜ਼ ਤੋਂ ਪਰੇ ਦੇਖ ਸਕੋ ਜੋ ਤੁਹਾਨੂੰ ਚਿੰਤਤ ਕਰ ਰਹੀ ਹੈ।