ਪਾਕਿਸਤਾਨ ‘ਚ ਜੈਸ਼ ਦੇ ਅੱਤਵਾਦੀ ਤਾਜ ਮੁਹੰਮਦ ਦੀ ਗੋਲ਼ੀ ਮਾਰ ਕੇ ਹੱਤਿਆ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਆ ਰਹੀ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੈਸ਼ ਦੇ ਅੱਤਵਾਦੀ ਤਾਜ ਮੁਹੰਮਦ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪਾਕਿਸਤਾਨ ਦੇ ਬਾਰਾ ਵਿੱਚ ਅਣਪਛਾਤੇ ਲੋਕਾਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ। ਉਹ ਮੋਸਟ ਵਾਂਟੇਡ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਬਦੁਲ ਰਊਫ ਅਸਗਰ ਦਾ ਰਿਸ਼ਤੇਦਾਰ ਅਤੇ ਸੱਜਾ ਹੱਥ ਸੀ। ਅਸਗਰ ਕਈ ਅੱਤਵਾਦੀ ਘਟਨਾਵਾਂ ‘ਚ ਸ਼ਾਮਲ ਹੈ।
ਪਾਕਿਸਤਾਨ ‘ਚ 1-2 ਦਿਨਾਂ ਦੇ ਵਕਫ਼ੇ ‘ਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਦੀ ਘਟਨਾ ਤੋਂ ਬਾਅਦ ਹੋਰ ਪਾਕਿਸਤਾਨੀ ਦਹਿਸ਼ਤਗਰਦ ਡਰ ਵਿੱਚ ਹਨ। ISI ਬੌਖਲਾ ਗਈ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਨੂੰ ਮਾਰ ਰਿਹਾ ਹੈ। ਅਣਪਛਾਤੇ ਲੋਕ ਉਨ੍ਹਾਂ ਨੂੰ ਗੋਲ਼ੀ ਮਾਰ ਰਹੇ ਹਨ।