ਹੁਸ਼ਿਆਰਪੁਰ ‘ਚ CM ਮਾਨ ਤੇ ਕੇਜਰੀਵਾਲ, 867 ਕਰੋੜ ਦੀਆਂ ਯੋਜਨਾਵਾਂ ਦੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ– ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅੱਜ ਹੁਸ਼ਿਆਰਪੁਰ ਵਿਚ ਇਕ ਵਿਸ਼ਾਲ ‘ਵਿਕਾਸ ਕ੍ਰਾਂਤੀ ਰੈਲੀ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਦੋਆਬੇ ਵਿਚ ਕਰੀਬ 867 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਜਿੱਥੇ ਕਈ ਕੰਮਾਂ ਦੇ ਨੀਂਹ ਪੱਥਰ ਰੱਖੇ ਜਾ ਚੁੱਕੇ ਹਨ, ਉੱਥੇ ਕਈ ਮੁਕੰਮਲ ਹੋਏ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਪੰਜਾਬ ਦੇ ਦੋਆਬਾ ਖੇਤਰ ਦੇ ਕਰੀਬ 10 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਲਾਭ ਹੋਵੇਗਾ।
ਇਸ ਮੌਕੇ ਭਗਵੰਤ ਮਾਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਅਸੀਂ ਕੋਈ ਸ਼ਕਤੀ ਪ੍ਰਦਰਸ਼ਨ ਜਾਂ ਫਿਰ ਨਿੰਦਿਆ ਕਰਨ ਲਈ ਇਥੇ ਨਹੀਂ ਆਏ ਹਾਂ ਸਗੋਂ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦੇਣ ਆਏ ਹਾਂ। ਅੱਜ ਅਸੀਂ ਇਹ ਦੱਸਣ ਆਏ ਹਾਂ ਕਿ ਪੌਣੇ ਦੋ ਸਾਲ ਹੋ ਗਏ ਹਨ, ਅੱਜ ਸਾਡੇ ਵਾਲੰਟੀਅਰ ਸੀਨਾ ਚੋੜਾ ਕਰਕੇ ਆਪਣੇ ਪਿੰਡਾਂ-ਮੁਹੱਲਿਆਂ ਵਿਚ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਦੇ ਕੰਮ ਕਰਵਾ ਰਹੇ ਹਨ। ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ, ਸਕੂਲ ਬਣ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ 26 ਜਨਵਰੀ ਤੱਕ ਪੰਜਾਬ ਵਿਚ ਕੋਈ ਅਜਿਹਾ ਹਸਪਤਾਲ ਨਹੀਂ ਹੋਵੇਗਾ, ਜਿੱਥੇ ਕੋਈ ਐਕਸ-ਰੇ ਦੀ ਮਸ਼ੀਨ ਨਹੀਂ ਹੋਵੇਗੀ। 26 ਜਨਵਰੀ ਤੱਕ ਪੰਜਾਬ ਦੇ ਹਰ ਹਸਪਤਾਲ ਵਿਚ ਐਕਸ-ਰੇ ਦੀ ਮਸ਼ੀਨ ਲੱਗੀ ਹੋਵੇਗੀ ਅਤੇ ਮਹਿੰਗੀ ਦਵਾਈ ਵੀ ਮਰੀਜ਼ਾਂ ਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਪਵੇਗੀ। ਹਰ ਮਹਿੰਗੀ ਦਵਾਈ ਹਸਪਤਾਲ ਵਿਚ ਹੀ ਮਿਲਿਆ ਕਰੇਗੀ। ਤੁਹਾਡੇ ਟੈਕਸ ਦਾ ਪੈਸਾ ਤੁਹਾਡੇ ‘ਤੇ ਹੀ ਲਗਾਇਆ ਜਾਵੇਗਾ।
ਭਗਵੰਤ ਮਾਨ ਨੇ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦਾ ਕੀਤਾ ਦਾਅਵਾ
ਉਥੇ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਾਂਗੇ। ਇਥੋਂ ਤੱਕ ਕਿ ਚੰਡੀਗੜ੍ਹ ਦੀ ਲੋਕ ਸਭਾ ਸੀਟ ਵੀ ਅਸੀਂ ਹੀ ਜਿੱਤਾਂਗੇ। ਇਸ ਮੌਕੇ ਭਾਜਪਾ ਦੀ ਮੋਦੀ ਸਰਕਾਰ ‘ਤੇ ਵੀ ਖ਼ੂਬ ਰਗੜੇ ਲਾਏ ਗਏ