‘ਟਾਈਗਰ 3’ ਵਿੱਚ ਨਜ਼ਰ ਆਵੇਗਾ ਰਿਤਿਕ ਰੋਸ਼ਨ

ਸੁਪਰਸਟਾਰ ਸਲਮਾਨ ਖਾਨ ਆਪਣੀ ਅਗਲੀ ਐਕਸ਼ਨ ਭਰਪੂਰ ਫ਼ਿਲਮ ‘ਟਾਈਗਰ 3’ ਨਾਲ ਪਰਦੇ ‘ਤੇ ਧੂਮ ਮਚਾਉਣ ਲਈ ਤਿਆਰ ਹੈ। ਯਸ਼ ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਵਿੱਚ ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਸਲਮਾਨ ਖ਼ਾਨ ਵੱਲੋਂ ਫ਼ਿਲਮ ‘ਪਠਾਨ’ ਵਿੱਚ ਭੂਮਿਕਾ ਨਿਭਾਉਣ ਤੋਂ ਬਾਅਦ ਅਜਿਹੀਆਂ ਰਿਪੋਰਟ ਹਨ ਕਿ ਸੁਪਰਸਟਾਰ ਸ਼ਾਹਰੁਖ ਖਾਨ ਹੁਣ ‘ਟਾਈਗਰ 3’ ਹਾਜ਼ਰੀ ਲਗਵਾਉਣਗੇ। ਜੇਕਰ ਸੂਤਰਾਂ ਦੀ ਮੰਨੀਏ ਤਾਂ ਰਿਿਤਕ ਰੋਸ਼ਨ ਵੀ ‘ਟਾਈਗਰ 3’ ਵਿੱਚ ਨਜ਼ਰ ਆਵੇਗਾ। ਉਸ ਨੇ ‘ਵਾਰ’ ਫਿਲਮ ਵਿੱਚ ਕਬੀਰ ਦੀ ਭੂਮਿਕਾ ਨਿਭਾਈ ਸੀ। ਫਿਲਮ ਜਗਤ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ, ”ਆਦਿੱਤਿਆ ਚੋਪੜਾ ਵਾਈਆਰਐੱਫ ਸਪਾਈ ਯੂਨੀਵਰਸ ਦੇ ਸੁਪਰ ਜਾਸੂਸਾਂ ਨੂੰ ਇੱਕ ਮੰਚ ‘ਤੇ ਲਿਆਂਦਾ ਹੈ। ਇਸ ਬਾਰੇ ਕੋਈ ਨਹੀਂ ਜਾਣਦਾ ਕਿ ਪਠਾਨ ਦੇ ਨਾਲ ਕਬੀਰ ਵੀ ‘ਟਾਈਗਰ 3’ ਵਿੱਚ ਨਜ਼ਰ ਆਵੇਗਾ। ਹਾਲਾਂਕਿ, ਇਸ ਦਾ ਖੁਲਾਸਾ ਉਦੋਂ ਹੋਵੇਗਾ ਜਦੋਂ 13 ਨਵੰਬਰ ਨੂੰ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।” ਆਦਿੱਤਿਆ ਚੋਪੜਾ ਵਾਈਆਰਐੱਫ ਯੂਨੀਵਰਸ ਦੇ ਤਿੰਨੋਂ ਜਾਸੂਸਾਂ ਨੂੰ ਲੈ ਕੇ ‘ਟਾਈਗਰ 3’ ਬਣਾ ਰਿਹਾ ਹੈ। ਇਸ ਵਿੱਚ ਸਲਮਾਨ ਖਾਨ ਤੇ ਕੈਟਰੀਨਾ ਮੁੱਖ ਭੂਮਿਕਾ ਵਿੱਚ ਹਨ। ਇਹ ਫ਼ਿਲਮ ਵੱਡੇ ਪਰਦੇ ‘ਤੇ 12 ਨਵੰਬਰ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।