ਇੰਟੈਂਸ ਐਕਸ਼ਨ ਸੀਕਵੈਂਸ’ ਭਾਰਤ ‘ਚ ਸਕ੍ਰੀਨ ‘ਤੇ ਦੋ ਔਰਤਾਂ ਵਿਚਾਲੇ ਕਦੇ ਨਹੀਂ ਦੇਖਿਆ ਗਿਆ : ਕੈਟਰੀਨਾ

ਬਾਲੀਵੁੱਡ ਸੁਪਰਸਟਾਰ ਕੈਟਰੀਨਾ ਕੈਫ ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ ਜਾਸੂਸ ਹੈ। ‘ਟਾਈਗਰ-3’ ਨਾਲ ਤੁਰਕੀ ਦੇ ਹਮਾਮ ‘ਚ ਤੌਲੀਏ ‘ਚ ਲੜ੍ਹਨ ਦਾ ਦ੍ਰਿਸ਼ ਨੈੱਟ ‘ਤੇ ਵਾਇਰਲ ਹੋ ਗਿਆ ਹੈ। ਕੈਟਰੀਨਾ ਨੂੰ ਇਹ ਪਸੰਦ ਆ ਰਿਹਾ ਹੈ ਕਿ ਫ਼ਿਲਮ ਕਿਵੇਂ ਦਿਖਾਇਆ ਗਿਆ ਹੈ ਕਿ ਇਕ ਔਰਤ ਵੀ ਉਸੇ ਤਰ੍ਹਾਂ ਲੜ੍ਹ ਸਕਦੀ ਹੈ ਜਿਵੇਂ ਇਕ ਹੀਰੋ ਸਕ੍ਰੀਨ ‘ਤੇ ਲੜ੍ਹ ਸਕਦਾ ਹੈ!
ਕੈਟਰੀਨਾ ਕਹਿੰਦੀ ਹੈ, ”ਮੈਨੂੰ ਸਕ੍ਰੀਨ ‘ਤੇ ਜੋਖਮ ਭਰੇ ਐਕਸ਼ਨ ਸੀਨ ਕਰਨਾ ਪਸੰਦ ਹੈ। ਮੈਂ ਜਾਣਦੀ ਹਾਂ ਕਿ ਹਮਾਮ ‘ਚ ਤੌਲੀਏ ‘ਚ ਲੜ੍ਹਨਾ ਬਹੁਤ ਮੁਸ਼ਕਲ ਸੀਨ ਸੀ, ਕਿਉਂਕਿ ਇਹ ਇਕ ਭਾਫ਼ ਵਾਲੇ ਕਮਰੇ ਦੇ ਅੰਦਰ ਇਕ ਵਖਰੀ ਹੱਥੋਂ-ਹੱਥ ਲੜਾਈ ਹੁੰਦੀ ਹੈ। ਇਸ ਲਈ ਫੜਨਾ, ਬਚਾਅ ਕਰਨਾ, ਮੁੱਕਾ ਮਾਰਨਾ ਤੇ ਲੱਤ ਮਾਰਨਾ ਸਭ ਬਹੁਤ ਮੁਸ਼ਕਲ ਸੀ।
ਇਸ ਸ਼ਾਨਦਾਰ ਦ੍ਰਿਸ਼ ਬਾਰੇ ਸੋਚਣ ਲਈ ਆਦਿ ਨੂੰ ਸਲਾਮ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਭਾਰਤ ‘ਚ ਪਰਦੇ ‘ਤੇ ਦੋ ਔਰਤਾਂ ਨੂੰ ਪੇਸ਼ ਕਰਨ ਜਿਹਾ ਕੋਈ ਫਾਈਟ ਸੀਕਵੈਂਸ ਰਿਹਾ ਹਾ। ‘ਟਾਈਗਰ-3’ ਇਸ ਦੀਵਾਲੀ ‘ਤੇ 12 ਨਵੰਬਰ ਨੂੰ ਹਿੰਦੀ, ਤਾਮਿਲ ਤੇ ਤੇਲਗੂ ‘ਚ ਰਿਲੀਜ਼ ਹੋਣ ਲਈ ਤਿਆਰ ਹੈ।