ਨਵਾਜ਼ ਸ਼ਰੀਫ ਖਿਲਾਫ ਪਾਕਿਸਤਾਨ ਪਰਤਦੇ ਹੀ ਖੁਲ੍ਹਣਗੇ ਭ੍ਰਿਸ਼ਟਾਚਾਰ ਦੇ 4 ਕੇਸ

ਲਾਹੌਰ – ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ ਘੱਟੋ-ਘੱਟ 4 ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਮੁੜ ਸ਼ੁਰੂ ਕਰੇਗੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਚੋਣ ਮੁਹਿੰਮ ਦੀ ਅਗਵਾਈ ਕਰਨ ਲਈ ਸ਼ਰੀਫ 21 ਅਕਤੂਬਰ ਨੂੰ ਬ੍ਰਿਟੇਨ ’ਚ 4 ਸਾਲ ਦੀ ਸਵੈ-ਨਜ਼ਰਬੰਦੀ ਤੋਂ ਬਾਅਦ ਲੰਡਨ ਤੋਂ ਪਾਕਿਸਤਾਨ ਪਰਤਣਗੇ।
ਨਵਾਜ਼ ਦੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਾਬਕਾ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਸਰਕਾਰ ਖਿਲਾਫ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਸੁਪਰੀਮ ਕੋਰਟ ਦੇ ਹੁਕਮ ਦੇ ਮੱਦੇਨਜ਼ਰ ਉਨ੍ਹਾਂ ਮਾਮਲਿਆਂ ਦੀ ਜਾਂਚ ਮੁੜ ਸ਼ੁਰੂ ਕਰੇਗਾ, ਜਿਨ੍ਹਾਂ ’ਚ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਕੇਸ ਗੈਰ-ਕਾਨੂੰਨੀ ਪਲਾਟਾਂ ਅਤੇ ਜ਼ਮੀਨ ਦੀ ਅਲਾਟਮੈਂਟ, ਉਨ੍ਹਾਂ ਦੀ ਖੰਡ ਮਿੱਲ ਦੇ ਸ਼ੇਅਰਾਂ ਦੀ ਸ਼ੱਕੀ ਤਬਦੀਲੀ ਅਤੇ ਤੋਸ਼ਾਖਾਨੇ ਮਾਮਲੇ ਨਾਲ ਸਬੰਧਤ ਹੈ।