ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਧਮਾਕਾ, 8 ਮਜ਼ਦੂਰ ਜ਼ਖ਼ਮੀ

ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਬੁੱਧਵਾਰ ਨੂੰ ਇਕ ਮਾਲਵਾਹਕ ਵਾਹਨ ‘ਚ ਧਮਾਕਾ ਹੋਣ ਨਾਲ 8 ਮਜ਼ਦੂਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ‘ਚ ਕਿਸੇ ਵੀ ਅੱਤਵਾਦੀ ਪਹਿਲੂ ਤੋਂ ਇਨਕਾਰ ਕਰਦੇ ਹੋਏ ਪੁਲਸ ਨੇ ਕਿਹਾ ਕਿ ਧਮਾਕਾ ਇਕ ਮਾਲਵਾਹਕ ਵਾਹਨ ‘ਚ ਹੋਇਆ। ਵਾਹਨ ਕੰਕ੍ਰੀਟ ਕੰਪਨ ਮਸ਼ੀਨ, ਇਕ ਪੋਰਟੇਬਲ ਜਨਰੇਟਰ ਅਤੇ ਤੇਲ ਦਾ ਇਕ ਡੱਬਾ ਲੈ ਕੇ ਜਾ ਰਿਹਾ ਸੀ।
ਕਸ਼ਮੀਰ ਜ਼ੋਨ ਦੀ ਪੁਲਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਲਿਖਿਆ,”ਲਾਰਕੀਪੋਰਾ ਅਨੰਤਨਾਗ ਇਲਾਕੇ ‘ਚ ਇਕ ਮਾਲਵਾਹਕ ਵਾਹਨ ‘ਚ ਸੀਮੈਂਟ ਮਿਕਸ ਸੈਟਲਿੰਗ ਵਾਈਬ੍ਰੇਸ਼ਨ ਮਸ਼ੀਨ, ਪੋਰਟੇਬਲ ਜਨਰੇਟਰ ਅਤੇ ਤੇਲ ਨਾਲ ਭਰਿਆ ਡੱਬਾ ਸੀ। ਵਾਹਨ ‘ਚ ਧਮਾਕਾ ਹੋ ਗਿਆ। ਉਸ ‘ਚ ਮਜ਼ਦੂਰ ਵੀ ਸਵਾਰ ਸਨ।” ਪੁਲਸ ਨੇ ਦੱਸਿਆ ਕਿ ਇਸ ਘਟਨਾ ‘ਚ 8 ਮਜ਼ਦੂਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ। ਪੁਲਸ ਨੇ ‘ਐਕਸ’ ‘ਤੇ ਲਿਖਿਆ,”ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਘਟਨਾ ‘ਚ ਕੋਈ ਅੱਤਵਾਦੀ ਪਹਿਲੂ ਸਾਹਮਣੇ ਨਹੀਂ ਆਇਆ ਹੈ। ਜਾਂਚ ਸ਼ੁਰੂ ਹੋ ਗਈ ਹੈ।”